‘ਜਿਸਦਾ ਖੇਤ, ਉਸਦੀ ਰੇਤ’ ਪਾਲਿਸੀ ਨੂੰ ਮਨਜ਼ੂਰੀ ਸਮੇਤ CM Mann ਨੇ ਹੜ੍ਹ ਪੀੜਤਾਂ ਲਈ ਕੀਤੇ ਇਹ ਵੱਡੇ ਐਲਾਨ,

ਚੰਡੀਗੜ੍ਹ : ਪੰਜਾਬ ਕੈਬਨਿਟ ਨੇ ਹੜ੍ਹ ਪੀੜਤਾਂ ਲਈ ਸੋਮਵਾਰ ਦੀ ਕੈਬਨਿਟ ਮੀਟਿੰਗ ‘ਚ ਅਹਿਮ ਫੈਸਲੇ ਲਏ। ਇਸ ਮੀਟਿੰਗ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਫੋਰਟਿਸ ਹਸਪਤਾਲ ਤੋਂ ਆਨਲਾਈਨ ਸ਼ਿਰਕਤ ਕੀਤੀ ਜਦਕਿ ਕੈਬਨਿਟ ਮੰਤਰੀ ਉਨ੍ਹਾਂ ਦੀ ਰਿਹਾਇਸ਼ ‘ਤੇ ਮੌਜੂਦ ਸਨ। ਮੀਟਿੰਗ ‘ਚ ਲਏ ਗਏ ਫੈਸਲਿਆਂ ਬਾਰੇ ਦੱਸਣ ਲਈ ਸੀਐੱਮ ਮਾਨ ਨੇ ਆਪਣੇ ਐਕਸ ਹੈਂਡਲ ‘ਤੇ ਵੀਡੀਓ ਜਾਰੀ ਕੀਤੀ ਹੈ।

ਵੀਡਿਓ ਮੁਤਾਬਕ, ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪੀੜਤ ਕਿਸਾਨਾਂ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਖੇਤਾਂ ਵਿਚ ਰੇਤਾ ਭਰ ਗਿਆ ਹੈ, ਉਸ ਖੇਤ ਦਾ ਮਾਲਕ ਕਿਸਾਨ 15 ਨਵੰਬਰ ਤਕ ਬਿਨਾਂ ਪਰਮਿਟ ਦੇ ਰੇਤ ਵੇਚ ਸਕੇਗਾ। ਹੜ੍ਹਾਂ ਕਾਰਨ ਜਿਹੜੀ ਮਿੱਟੀ ਹੈ ਉਹ ਦਰਿਆਵਾਂ ‘ਚ ਆ ਗਈ ਹੈ, ਕਿਸੇ ਸਮੇਂ ਬਿਆਸ ਬਹੁਤ ਚੌੜਾ ਹੁੰਦਾ ਸੀ ਪਰ ਹੁਣ ਇਸ ਦੀ ਚੌੜਾਈ ਘੱਟ ਗਈ ਹੈ ਜਿਸ ਕਾਰਨ ਹੜ੍ਹਾਂ ਦੀ ਮਾਰ ਪਈ। ਹੁਣ ਅਸੀਂ ਕਿਸਾਨਾਂ ਨੂੰ ਡੀ-ਸਿਲਟਿੰਗ ਦੀ ਇਜਾਜ਼ਤ ਦੇ ਰਹੇ ਹਾਂ ਜਿਸ ਨਾਲ ਉਹ ਬਿਨਾਂ ਇਜਾਜ਼ਤ ਖੇਤਾਂ ‘ਚ ਰੇਤਾ ਚੁੱਕ ਸਕਣਗੇ। ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਪਸ਼ੂਆਂ ਦਾ ਨੁਕਸਾਨ ਹੋਇਆ ਇਨ੍ਹਾਂ ਸਾਰਿਆਂ ਨੂੰ ਵੀ ਪੰਜਾਬ ਸਰਕਾਰ ਸਹਾਇਤਾ ਰਾਸ਼ੀ ਦੇਵੇਗੀ। ਇਸ ਦੇ ਨਾਲ ਹੀ ਹੜ੍ਹਾਂ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਤਾਂ ਪਸ਼ੂਆਂ ਦੀ ਵੈਕਸੀਨੇਸ਼ਨ ਕਰਵਾਈ ਜਾਵੇਗੀ। ਲੋਕ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋਣ, ਇਸ ਦੇ ਲਈ ਜਿਹੜੇ ਕਿਸਾਨ ਕੋਆਪ੍ਰੇਟਿਵ ਸੁਸਾਇਟੀ ਜਾਂ ਗ੍ਰਾਮੀਣ ਬੈਂਕਾਂ ਦੇ ਕਰਜ਼ਦਾਰ ਹਨ, ਉਨ੍ਹਾਂ ਨੂੰ ਛੇ ਮਹੀਨੇ ਤਕ ਕਿਸ਼ਤ ਨਾ ਦੇਣ ‘ਤੇ ਕੋਈ ਵਿਆਜ ਨਹੀਂ ਲੱਗੇਗਾ।

ਹੜ੍ਹਾਂ ਕਾਰਨ ਜਿਹੜੇ ਲੋਕਾਂ ਦੀ ਜਾਨ ਗਈ ਹੈ, ਉਨ੍ਹਾਂ ਲਈ ਸਰਕਾਰ ਪਰਿਵਾਰ ਨੂੰ ਪ੍ਰਤੀ ਵਿਅਕਤੀ 4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਘਰ ਢਹਿ ਗਏ ਹਨ, ਉਨ੍ਹਾਂ ਨੂੰ ਮੁਆਵਜ਼ਾ ਨੁਕਸਾਨ ਦੇ ਮੁਆਇਨੇ ਅਨੁਸਾਰ ਦਿੱਤਾ ਜਾਵੇਗਾ। ਲੋਕਾਂ ‘ਚ ਬਿਮਾਰੀਆਂ ਨਾ ਫੈਲਣ ਇਸ ਲਈ ਫੌਗਿੰਗ ਮਸ਼ੀਨਾਂ ਮੁਹੱਈਆ ਕਰਵਾਵਾਂਗੇ। ਵੱਡੇ-ਵੱਡ ਹਸਪਤਾਲਾਂ ਤੋਂ ਡਾਕਟਰ ਆਉਣਗੇ ਤੇ ਤੁਹਾਡੇ ਘਰਾਂ ਦੇ ਨੇੜੇ ਕੈਂਪ ਲਾਉਣਗੇ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ।

Leave a Reply

Your email address will not be published. Required fields are marked *