ਭਾਰੀ ਬਾਰਸ਼ ਕਾਰਨ ਮੰਦਬੁੱਧੀ ਔਰਤਾਂ-ਬੱਚੀਆਂ ਦਾ ਆਸ਼ਰਮ ਹੋਇਆ ਜਲ-ਥਲ

ਕਪੂਰਥਲਾ : ਪੰਜਾਬ ‘ਚ ਭਾਰੀ ਬਾਰਸ਼ ਤੇ ਹੜ੍ਹਾਂ ਕਾਰਨ ਜਿੱਥੇ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ ਉਥੇ ਹੀ, ਹੜ੍ਹ ਪ੍ਰਭਾਵਿਤ ਇਲਾਕਿਆਂ ਚ ਫ਼ਸੇ ਲੋਕਾਂ ਦੀ ਮਦਦ ਲਈ ਸਰਕਾਰ, ਪ੍ਰਸ਼ਾਸਨ, ਸਮਾਜਸੇਵੀ ਲੋਕ, ਧਾਰਮਿਕ ਤੇ ਸਿਆਸੀ ਸੰਸਥਾਵਾਂ ਵੀ ਪੱਬਾਂ ਭਾਰ ਹੋ ਕੇ ਸੇਵਾਵਾਂ ਦੇ ਰਹੀਆਂ ਹਨ। ਪਰ ਕੂੜੇ ਦਾਨ ਵਜੋਂ ਜਾਣੇ ਜਾਂਦੇ ਪੰਜਾਬ ਦੇ ਪੈਰਿਸ ਸ਼ਹਿਰ ਕਪੂਰਥਲਾ ਦੇ ਪ੍ਰਸ਼ਾਸਨ ਦੀ ਨੱਕ ਹੇਠ ਪੰਜਾਹ ਸੀਟਾਂ ਵਾਲੇ ਚਲਦੇ ਮੰਦ ਬੁੱਧੀ ਔਰਤਾਂ/ ਬੱਚਿਆਂ ਦਾ ਸੁਖਜੀਤ ਆਸ਼ਰਮ (ਐਮਆਰ ਹੋਮ) ਨੱਕ ਹੇਠ ਹੀ ਨਹੀਂ ਲਗਦਾ। ਇਨਾਂ ਰੱਬ ਦੀਆਂ ਮਾਰੀਆਂ ਧੀਆਂ-ਭੈਣਾਂ ਦੀ ਦੇਖਭਾਲ ਲਈ ਗਿਆਰਾਂ ਅਸਾਮੀਆਂ ‘ਚੋਂ ਪਹਿਲਾਂ ਹੀ ਸੁਪਰਡੈਂਟ ਸਮੇਤ ਚਾਰ ਮੁਲਾਜ਼ਮ ਤਾਇਨਾਤ ਹਨ ਪਰ ਉਨ੍ਹਾਂ ਮਜਬੂਰਾਂ ਨੂੰ ਸੇਵਾਵਾਂ ਦੇਣ ਲਈ ਪ੍ਰਸ਼ਾਸਨ ਅਤੇ ਸਰਕਾਰ ਖਾਲੀ ਅਸਾਮੀਆਂ ਭਰਨ ਲਈ ਮਜਬੂਰ ਕਿਉਂ ਹੈ?

Leave a Reply

Your email address will not be published. Required fields are marked *