BSF ਵੱਲੋਂ ਰਾਵੀ ਪਾਣੀ ਦੀ ਲਪੇਟ ‘ਚ ਆਏ ਪਿੰਡਾਂ ਦੇ ਲੋਕਾਂ ਨੂੰ ਪਹੁੰਚਾਈਆਂ ਰਾਸ਼ਨ ਦੀਆਂ ਥੈਲੀਆਂ, DIG ਨੇ ਸੰਭਾਲੀ ਕਮਾਂਡ

ਕਲਾਨੌਰ : ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ‘ਤੇ ਤੈਨਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਵਲੋਂ ਰਾਵੀ ਦਰਿਆ ਦੀ ਲਪੇਟ ਵਿੱਚ ਆਏ 12 ਸਰਹੱਦੀ ਪਿੰਡਾਂ ਦੇ ਪਿੰਡਾਂ ਦੇ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਰਾਸ਼ਨ ਦੀਆਂ ਥੈਲੀਆਂ ਸੁੱਟਣ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨੇ ਡੀਆਈਜੀ ਜੇਕੇ ਬਿਰਦੀ ਵਲੋਂ ਕਮਾਂਡ ਸੰਭਾਲੀ ਹੋਈ ਹੈ। ਬੀਐਸਐਫ ਗੁਰਦਾਸਪੁਰ ਦੇ ਡੀਆਈਜੀ ਜੇਕੇ ਬਿਰਦੀ ਨੇ ਦੱਸਿਆ ਕਿ ਬੀਐਸਐਫ ਵੱਲੋਂ ਸਰਹੱਦ ਨਾਲ ਵਹਿੰਦੇ ਰਾਵੀ ਦਰਿਆ ਦੇ ਪਾਣੀ ਦੀ ਲਪੇਟ ਵਿੱਚ ਆਏ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਬੀਐਸਐਫ ਵੱਲੋਂ ਸ਼ੁਰੂ ਕੀਤੇ ਕਿ ਆਪਣੇ ਆਪਰੇਸ਼ਨ ਦੌਰਾਨ ਰਾਸ਼ਨ ਦੇ 100 ਥੈਲੀਆਂ ਹਰੇਕ ਵਿੱਚ 20 ਕਿਲੋਗ੍ਰਾਮ ਰਾਸ਼ਨ ਦੀ ਸਮਗਰੀ ਸਰਹੱਦੀ ਪਿੰਡ ਸ਼ਹਿਜਾਦਾ, ਮਛਵਾਲ, ਰੁੜੇਵਾਲਾ, ਮੁਹੰਮਦ , ਤਾਲਿਬਪੁਰ, ਸਿੰਘੋਕੇ, ਪਾਸੀਆ, ਜੱਟਾਂ ਆਦਿ ਪਿੰਡਾਂ ਵਿੱਚ ਬੀਐਸਐਫ ਵੱਲੋਂ ਸੁੱਟੇ ਗਏ ਹਨ। ਇਸ ਮੌਕੇ ‘ਤੇ ਡੀਆਈਜੀ ਜੇਕੇ ਬਿਰਦੀ ਨੇ ਦੱਸਿਆ ਕਿ ਬੀਐਸਐਫ ਸੈਕਟਰ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ਤੇ ਤਾਇਨਾਤ ਬੀਐਸਐਫ ਦੀਆਂ ਵੱਖ-ਵੱਖ ਬਟਾਲੀਅਨਾਂ ਦੀਆਂ ਸਰਹੱਦੀ ਪੋਸਟਾਂ ਜੋਰ ਰਾਵੀ ਪਾਣੀ ਦੀ ਲਪੇਟ ਵਿੱਚ ਆਈਆਂ ਸਨ। ਤੈਨਾਤ ਬੀਐਸਐਫ ਦੀਆਂ ਮਹਿਲਾ ਤੇ ਪੁਰਸ਼ ਜਵਾਨਾਂ ਤੋਂ ਇਲਾਵਾ ਸਰਹੱਦੀ ਲੋਕਾਂ ਨੂੰ ਬੀਐਸਐਫ ,ਏਅਰ ਫੋਰਸ ਅਤੇ ਫੌਜ ਦੇ ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ । ਬੀਐਸਐਫ ਦੀ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਤੇ 10 ਤੋਂ 12 ਵਿਕਤੀਆਂ ਨੂੰ ਸਮਾਨ ਸਮੇਤ ਇੱਕ ਚੱਕਰ ਵਿੱਚ ਲਿਆਂਦਾ ਗਿਆ ਅਤੇ ਇੱਕ ਹੈਲੀਕਾਪਟਰ ਵੱਲੋਂ 10 ਦੇ ਕਰੀਬ ਰੋਜ਼ਾਨਾ ਗੇੜੇ ਲਗਾਉਣ ਤੋਂ ਇਲਾਵਾ ਬੀਐਸਐਫ ਦੇ ਵਾਟਰ ਵਿੰਗ ਵੱਲੋਂ ਲੋਕਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਹੈ। ਬੀਐਸਐਫ ਦੇ ਡੀਆਈਜੀ ਜੇਕੇ ਬਿਰਦੀ ਨੇ ਦੱਸਿਆ ਕਿ ਰਵੀ ਦਰਿਆ ਵਿੱਚ ਪਾਣੀ ਦਾ ਪੱਧਰ ਭਾਵੇਂ ਘੱਟ ਗਿਆ ਹੈ ਪ੍ਰੰਤੂ ਅਜੇ ਵੀ ਉਸ ਤੋਂ ਅਤੇ ਹੋਰ ਖੇਤਰਾਂ ਵਿੱਚ ਪਾਣੀ ਖੜਾ ਹੈ ਇਸ ਦੇ ਬਾਵਜੂਦ ਬੀਐਸਐਫ ਦੇ ਜਵਾਨ ਸਰਹੱਦ ਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਦੇਸ਼ ਵਿਰੋਧੀ ਅਨਸਰਾਂ ‘ਤੇ ਤਿਖੀ ਨਜ਼ਰ ਰੱਖੀ ਬੈਠੇ ਹਨ। ਉਹਨਾਂ ਕਿਹਾ ਕਿ ਬੀਐਸਐਫ ਹੜ੍ਹ ਦੀ ਸਥਿਤੀ ਤੇ ਦੇਸ਼ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਵਚਨਬੱਧ ਹੈ।

Leave a Reply

Your email address will not be published. Required fields are marked *