ਪੰਜਾਬ ਸਰਕਾਰ ਵੱਲੋਂ ਚਾਰ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਦੇਰ ਰਾਤ ਸੂਬੇ ਦੇ ਚਾਰ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਵਿੱਚ ਪੀਸੀਐੱਸ ਅਧਿਕਾਰੀ ਜਸਲੀਨ ਕੌਰ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ ਮਾਰਕਫੈੱਡ ਦੇ ਨਾਲ ਸਕੱਤਰ ਰੀਅਲ ਸਟੇਟ ਰੈਗੂਲੇਟਰੀ ਅਥਾਰਿਟੀ ਪੰਜਾਬ ਦੀ ਜਿੰਮੇਵਾਰੀ ਦਿੱਤੀ ਹੈ। ਹਰਬੰਸ ਸਿੰਘ ਨੂੰ ਜ਼ਮੀਨ ਪ੍ਰਾਪਤੀ ਕਲੈਕਟਰ ਗਮਾਡਾ, ਸੂਰਜ ਨੂੰ ਐੱਸਡੀਐੱਮ ਜੈਤੋ ਦੇ ਨਾਲ ਐੱਸਡੀਐੱਮ ਕੋਟਕਪੂਰਾ ਦੀ ਵਾਧੂ ਜਿੰਮੇਵਾਰੀ ਅਤੇ ਪੀਸੀਐੱਸ ਅਧਿਕਾਰੀ ਸੰਜੀਵ ਕੁਮਾਰ ਨੂੰ ਐੱਸਡੀਐੱਮ ਗੜ੍ਹਸ਼ੰਕਰ ਲਗਾਇਆ ਗਿਆ ਹੈ।

Leave a Reply

Your email address will not be published. Required fields are marked *