ਅੰਮ੍ਰਿਤਸਰ : ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਜਾਰੀ ਹੈ। ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਇਸ ਸਾਲ ਹੁਣ ਤੱਕ 2 ਲੱਖ 28 ਹਜ਼ਾਰ ਤੋਂ ਵੱਧ ਸ਼ਰਧਾਲੂ ਗੜ੍ਹਵਾਲ ਹਿਮਾਲਿਆ ਦੀ ਗੋਦ ਵਿੱਚ ਸਥਿਤ ਇਸ ਪਵਿੱਤਰ ਤੀਰਥ ਸਥਾਨ ਦੇ ਦਰਸ਼ਨ ਕਰ ਚੁੱਕੇ ਹਨ। ਸਿੱਖ ਧਰਮ ਦੇ ਤੀਰਥ ਸਥਾਨਾਂ ਵਿੱਚੋਂ ਇਕ ਸ੍ਰੀ ਹੇਮਕੁੰਟ ਸਾਹਿਬ ਆਪਣੀ ਅਧਿਆਤਮਿਕਤਾ ਅਤੇ ਕੁਦਰਤੀ ਸੁੰਦਰਤਾ ਲਈ ਵਿਸ਼ਵ ਪ੍ਰਸਿੱਧ ਹੈ।
ਇਸ ਸਾਲ ਅਨੁਕੂਲ ਮੌਸਮ ਨੇ ਯਾਤਰਾ ਨੂੰ ਹੋਰ ਵੀ ਸੁਚਾਰੂ ਬਣਾ ਦਿੱਤਾ ਹੈ। ਆਮ ਬਾਰਿਸ਼ ਅਤੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਰੂਟ ਪ੍ਰਬੰਧਨ ਦੇ ਕਾਰਨ, ਰਿਸ਼ੀਕੇਸ਼ ਤੋਂ ਗੋਵਿੰਦਘਾਟ ਤੱਕ ਪਹਾੜੀ ਰਸਤਾ ਸੁਰੱਖਿਅਤ ਅਤੇ ਨਿਰਵਿਘਨ ਰਹਿੰਦਾ ਹੈ। ਮੀਂਹ ਦੌਰਾਨ ਪਹਾੜੀ ਖੇਤਰਾਂ ਵਿਚ ਛੋਟੇ-ਮੋਟੇ ਜ਼ਮੀਨ ਖਿਸਕਣ ਨੂੰ ਪ੍ਰਸਾਸ਼ਨ ਵਲੋਂ ਤੁਰੰਤ ਕਾਰਵਾਈ ਕਰਕੇ ਹਟਾ ਦਿੱਤਾ ਜਾਂਦਾ ਹੈ, ਜਿਸ ਨਾਲ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਯਕੀਨੀ ਬਣਾਈ ਗਈ ਹੈ।
