ਲਾਰੈਂਸ ਬਿਸ਼ਨੋਈ ਦਾ ਕਰੀਬੀ ਗੈਂਗਸਟਰ ਰਵੀ ਰਾਜਗੜ ਗ੍ਰਿਫਤਾਰ, 5 ਪਿਸਟਲ-ਮੈਗਜ਼ੀਨ ਤੇ 7 ਰੋਂਦ ਬਰਾਮਦ

ਖੰਨਾ : ਖੰਨਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਬੀ ਕੈਟਾਗਰੀ ਦੇ ਗੈਂਗਸਟਰ ਰਵੀ ਰਾਜਗੜ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਰਾਜਗੜ ਉੱਪਰ ਲਾਰੇਂਸ ਬਿਸਨੋਈ ਦੇ ਭਰਾ ਨੂੰ ਵਿਦੇਸ਼ ਭੇਜਣ ਲਈ 25 ਲੱਖ ਦੀ ਮਾਲੀ ਮਦਦ ਕਰਨ ਦੇ ਦੋਸ਼ ਹਨ।

ਐਸਐਸਪੀ ਖੰਨਾ ਡਾ. ਜੋਤੀ ਯਾਦਵ ਨੇ ਦੱਸਿਆ ਰਾਜਵੀਰ ਗੈਂਗਸਟਰ ਉੱਤੇ ਪਹਿਲਾ ਵੀ ਕਤਲ, ਨਜਾਇਜ ਅਸਲਾ ਰੱਖਣ, ਲੜਾਈ ਝਗੜੇ ਤੇ ਵੱਖ-ਵੱਖ ਅਪਰਾਧਾ ਦੇ ਕਰੀਬ 15 ਮੁਕੱਦਮੇ ਦਰਜ ਹਨ। ਰਾਜਵੀਰ ਸਿੰਘ ਉਰਫ ਰਵੀ ਰਾਜਗੜ੍ਹ ਦੀ ਪੁੱਛਗਿੱਛ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਸ ਨੇ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਵਿਦੇਸ਼ ਭੇਜਣ ਲਈ 25 ਲੱਖ ਰੁਪਏ ਦੀ ਵਿੱਤੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਸਾਲ 2024-25 ਮੁਲਜ਼ਮ ਰਾਜਵੀਰ ਸਿੰਘ ਉਰਫ ਰਵੀ, ਗੈਗਸਟਰ ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ, ਗੁਜਰਾਤ ‘ਚ ਦੋ ਵਾਰ ਮਿਲ ਕੇ ਆਇਆ ਹੈ।

ਗੈਂਗਸਟਰ ਰਵੀ ਰਾਜਗੜ ਪਿੰਡ ਚਣਕੋਈਆ ਖੁਰਦ ਵਿਖੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਹੋਏ ਲੜਾਈ-ਝਗੜੇ ਅਤੇ ਉੱਥੇ ਹੋਈ ਫਾਇਰਿੰਗ ਸਬੰਧੀ ਦਰਜ ਮੁਕੱਦਮੇ ‘ਚ ਵੀ ਪੁਲਿਸ ਨੂੰ ਲੌੜੀਂਦਾ ਸੀ। ਡੂੰਘਾਈ ਨਾਲ ਕੀਤੀ ਗਈ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਰਾਜਵੀਰ ਸਿੰਘ ਉਰਫ ਰਵੀ ਰਾਜਗੜ ਨੇ ਹੀ ਪਿੰਡ ਚਣਕੋਈਆ ਖੁਰਦ ਵਿਖੇ ਹੋਏ ਝਗੜੇ ਸਮੇ ਚਾਰ ਨਜਾਇਜ਼ ਪਿਸਟਲ 32 ਸਮੇਤ ਰੋਂਦ ਮੁਹੱਈਆ ਕਰਵਾਏ ਸਨ।

Leave a Reply

Your email address will not be published. Required fields are marked *