ਨਵੀਂ ਦਿੱਲੀ : ਭਾਰਤੀ ਟੀਮ ਨੂੰ ਮੈਨਚੈਸਟਰ ਟੈਸਟ ਵਿੱਚ ਵੱਡਾ ਝਟਕਾ ਲੱਗਾ ਹੈ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਜੋ ਪਹਿਲੇ ਦਿਨ ਰਿਟਾਇਰਡ ਹਰਟ ਹੋ ਗਿਆ ਸੀ, ਦੇ ਪੈਰ ਦੇ ਅੰਗੂਠੇ ਵਿੱਚ ਫ੍ਰੈਕਚਰ ਹੈ ਤੇ ਉਸ ਨੂੰ ਛੇ ਹਫ਼ਤਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਯਾਦ ਰਹੇ ਕਿ ਭਾਰਤੀ ਪਾਰੀ ਦੇ 68ਵੇਂ ਓਵਰ ਵਿੱਚ ਪੰਤ ਨੇ ਕ੍ਰਿਸ ਵੋਕਸ ਦੀ ਗੇਂਦ ‘ਤੇ ਰਿਵਰਸ ਸਵੀਪ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਸੀ ਪਰ ਗੇਂਦ ਬੱਲੇ ਦੇ ਅੰਦਰ ਲੱਗਣ ਤੋਂ ਬਾਅਦ ਉਸ ਦੇ ਪੈਰ ਵਿੱਚ ਲੱਗੀ। ਗੇਂਦ ਪੰਤ ਦੇ ਸੱਜੇ ਪੈਰ ਦੇ ਅੰਗੂਠੇ ਵਿੱਚ ਲੱਗੀ।
