ਫਰੀਦਕੋਟ: ਫਰੀਦਕੋਟ ਦੇ ਤਲਵੰਡੀ ਰੋਡ ‘ਤੇ ਨਹਿਰਾਂ ‘ਤੇ ਬਣ ਰਹੇ ਨਵੇਂ ਪੁਲ ‘ਤੇ ਸ਼ੁੱਕਰਵਾਰ ਸਵੇਰੇ 4 ਵਜੇ ਦੇ ਕਰੀਬ ਚੋਕਰ ਨਾਲ ਭਰਿਆ ਕੈਂਟਰ ਬੇਕਾਬੂ ਹੋ ਕੇ ਨਹਿਰ ਦੀ ਪਟੜੀ ‘ਤੇ ਪਲਟ ਗਿਆ। ਇਸ ਹਾਦਸੇ ਦੌਰਾਨ ਕੈਂਟਰ ਦਾ ਡਰਾਈਵਰ ਅੰਦਰ ਹੀ ਫਸ ਗਿਆ। ਉਸਾਰੀ ਅਧੀਨ ਪੁਲ ’ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਟ੍ਰੈਫਿਕ ਪੁਲੀਸ ਨੇ ਜੇਸੀਬੀ ਦੀ ਮਦਦ ਨਾਲ ਕੈਂਟਰ ਦਾ ਦਰਵਾਜਾ ਤੋੜਿਆ ਅਤੇ ਕਰੀਬ ਤਿੰਨ ਘੰਟੇ ਬਾਅਦ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ।
ਫਰੀਦਕੋਟ ‘ਚ ਚੋਕਰ ਨਾਲ ਭਰਿਆ ਕੈਂਟਰ ਪਲਟਿਆ, ਜੇਸੀਬੀ ਦੀ ਮਦਦ ਨਾਲ ਡਰਾਈਵਰ ਸੁਰੱਖਿਅਤ ਕੱਢਿਆ ਬਾਹਰ
