ਚੰਡੀਗੜ੍ਹ ਦੀ ਸਾਬਕਾ MP ਕਿਰਨ ਖੇਰ ਨੂੰ ਨੋਟਿਸ, ਸਰਕਾਰੀ ਰਿਹਾਇਸ਼ ‘ਤੇ 12 ਲੱਖ ਰੁਪਏ ਤੋਂ ਵੱਧ ਦਾ ਬਕਾਇਆ; ਪ੍ਰਸ਼ਾਸਨ ਨੇ ਦਿੱਤੀ ਵਾਰਨਿੰਗ

ਚੰਡੀਗੜ੍ਹ : ਸ਼ਹਿਰ ਦੀ ਸਾਬਕਾ ਸੰਸਦ ਮੈਂਬਰ ਕਿਰਨ ਖੇਰ ‘ਤੇ ਸੈਕਟਰ 7 ‘ਚ ਅਲਾਟ ਸਰਕਾਰੀ ਰਿਹਾਇਸ਼ (ਟੀ-6/23) ਦੇ ਬਦਲੇ ਲਗਪਗ 12.76 ਲੱਖ ਰੁਪਏ ਦੀ ਲਾਇਸੈਂਸ ਫੀਸ ਬਕਾਇਆ ਹੈ। ਪ੍ਰਸ਼ਾਸਨ ਦੇ ਸਹਾਇਕ ਕੰਟਰੋਲਰ (ਐਫ਼ ਐਂਡ ਏ) ਰੈਂਟਸ ਦਫਤਰ ਵੱਲੋਂ ਉਨ੍ਹਾਂ ਨੂੰ 24 ਜੂਨ 2025 ਨੂੰ ਨੋਟਿਸ ਭੇਜਿਆ ਗਿਆ ਹੈ।
ਇਸ ਨੋਟਿਸ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਸਮੇਂ ਸਿਰ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਇਸ ‘ਤੇ 12 ਪ੍ਰਤੀਸ਼ਤ ਸਾਲਾਨਾ ਵਿਆਜ ਵੀ ਲਗਾਇਆ ਜਾਵੇਗਾ। ਨੋਟਿਸ ਅਨੁਸਾਰ, ਕਿਰਨ ਖੇਰ ਨੇ ਜੁਲਾਈ 2023 ਤੋਂ ਲੈ ਕੇ ਅਪ੍ਰੈਲ 2025 ਤਕ ਕਈ ਮਹੀਨਿਆਂ ਦੀ ਲਾਇਸੈਂਸ ਫੀਸ ਨਹੀਂ ਭਰੀ ਹੈ।

ਇਨ੍ਹਾਂ ਵਿਚ ਜੁਲਾਈ 2023, ਅਗਸਤ 2024, ਸਤੰਬਰ 2024 ਤੇ 1 ਤੋਂ 5 ਅਕਤੂਬਰ 2024 ਤਕ ਦਾ ਕੁੱਲ 5,725 ਰੁਪਏ ਬਕਾਇਆ ਦੱਸਿਆ ਗਿਆ ਹੈ। ਇਸ ਤੋਂ ਇਲਾਵਾ, 6 ਅਕਤੂਬਰ 2024 ਤੋਂ 5 ਜਨਵਰੀ 2025 ਤਕ ਉਨ੍ਹਾਂ ਨੂੰ ਸਰਕਾਰੀ ਕੋਠੀ ‘ਚ ਅਣ-ਅਧਿਕਾਰਤ ਤੌਰ ‘ਤੇ ਰਹਿਣ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ‘ਤੇ ਆਮ ਕਿਰਾਏ ਦੀ ਤੁਲਨਾ ‘ਚ 100 ਗੁਣਾ ਪੈਨਲਟੀ ਲਗਾਈ ਗਈ ਹੈ।

Leave a Reply

Your email address will not be published. Required fields are marked *