ਮੀਂਹ ਕਾਰਨ ਲੋੜਵੰਦ ਪਰਿਵਾਰ ਦੀ ਛੱਤ ਡਿੱਗਣ ਨਾਲ 3 ਲੱਖ ਦਾ ਨੁਕਸਾਨ,12 ਸਾਲਾਂ ਬੱਚੇ ਦੀ ਬਚੀ ਜਾਨ; ਸਰਕਾਰ ਤੋਂ ਮਦਦ ਦੀ ਗੁਹਾਰ

ਤਪਾ ਮੰਡੀ : ਤਪਾ ਮੰਡੀ ਦੇ ਨੇੜਲੇ ਪਿੰਡ ਦਰਾਕਾ ਵਿਖੇ ਲੋੜਵੰਦ ਪਰਿਵਾਰ ਦੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਕਾਨ ਮਾਲਕ ਦੇ ਤਿੰਨ ਲੱਖ ਰੁਪਏ ਦੇ ਕਰੀਬ ਨੁਕਸਾਨ ਦੱਸਿਆ ਜਾ ਰਿਹਾ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਸ ਮੌਕੇ ਅਮਰ ਸਿੰਘ ਪੁੱਤਰ ਤਰਸੇਮ ਸਿੰਘ, ਨੇੜੇ ਗੁਰੂ ਰਵਿਦਾਸ ਮੰਦਰ ਧਰਮਸਾਲਾ, ਪਿੰਡ ਦਰਾਕਾ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਅਤੇ ਲੰਘੀ ਰਾਤ ਨੂੰ ਉਹ ਆਪਣੇ ਪਰਿਵਾਰ ਸਮੇਤ ਅੰਦਰ ਕਮਰੇ ਵਿੱਚ ਪਏ ਸਨ।

ਜਦੋਂ ਸਵੇਰੇ 7 ਵਜੇ ਦੇ ਕਰੀਬ ਅਮਰ ਸਿੰਘ,ਉਸ ਦੀ ਪਤਨੀ ਕਿਰਨਪਾਲ ਕੌਰ ਅਤੇ ਉਹਦੀ ਬੇਟੀ ਬਵਨਦੀਪ ਕੌਰ ਬਾਹਰ ਵਿਹੜੇ ’ਚ ਬੈਠੇ ਸਨ ਪਰ 12 ਸਾਲਾ ਬੇਟਾ ਦਲਜੀਤ ਸਿੰਘ ਅੰਦਰ ਕਮਰੇ ’ਚ ਚਾਹ ਪੀ ਰਿਹਾ ਸੀ। ਜਦ ਉਸ ਨੇ ਕਮਰੇ ਦੀ ਛੱਤ ਉੱਪਰੋਂ ਰੋੜੀਆਂ ਡਿੱਗਣੀਆਂ ਦੇਖੀਆਂ ਤਾਂ ਬੱਚਾ ਡਰ ਕੇ ਬਾਹਰ ਭੱਜ ਗਿਆ। ਜਿਸ ਤੋਂ ਕੁਝ ਮਿੰਟਾਂ ਬਾਅਦ ਹੀ ਕਮਰੇ ਦੀ ਛੱਤ ਇਕਦਮ ਕਮਰੇ ਦੀ ਸਾਰੀ ਛੱਤ ਹੇਠਾਂ ਆ ਡਿੱਗੀ, ਜਿਸ ਕਾਰਨ ਸਾਰਾ ਸਮਾਨ ਬੈਡ,ਸਿਲਾਈ ਮਸ਼ੀਨ,ਫਰਿਜ ਟੈਲੀਵਿਜ਼ਨ,ਪੱਖਾ,ਅਲਮਾਰੀ,ਪੇਟੀ, ਮੰਜੇ,ਬਿਸਤਰੇ,ਭਾਂਡੇ ਸਮੇਤ ਸਾਰਾ ਵਰਤੋ ਵਾਲਾ ਸਮਾਨ ਚਕਨਾਚੂਰ ਹੋ ਗਿਆ। ਨਾਲ ਵਾਲੇ ਕਮਰੇ ’ਚ ਵੀ ਉਸ ਦੀ 70 ਸਾਲ ਦੀ ਮਾਤਾ ਮੇਲੋ ਕੋਰ ਸੁੱਤੀ ਪਈ ਸੀ, ਜਿਸ ਦਾ ਬਚਾ ਰਿਹਾ। ਪੀੜਤ ਅਮਰ ਸਿੰਘ ਨੇ ਦੱਸਿਆ ਕਿ ਉਸ ਦਾ 3 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਇੱਕ ਕਮਰੇ ਦੀ ਛੱਤ ਡਿੱਗਣ ਤੋਂ ਬਾਅਦ ਦੂਜੇ ਕਮਰੇ ਵਿੱਚ ਵੀ ਤਰੇੜਾਂ ਆ ਚੁੱਕੀਆਂ ਹਨ ਅਤੇ ਨਾਲ ਦਾ ਕਮਰਾ ਕਦੇ ਵੀ ਡਿੱਗ ਸਕਦਾ ਹੈ।

ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੰਗ ਕਰਦੇ ਕਿਹਾ ਕਿ ਇਸ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਹੈ। ਜਿਸ ਕਾਰਨ ਪੰਜਾਬ ਸਰਕਾਰ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਆਪਣਾ ਮਕਾਨ ਬਣਾ ਕੇ ਬੈਠ ਸਕਣ। ਪਿੰਡ ਦੇ ਸ਼ਹੀਦ ਊਧਮ ਸਿੰਘ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਤੌਰ ਲਿਖਤੀ ਦਰਖਾਸਤ ਰਾਹੀਂ ਪਰਿਵਾਰ ਨੂੰ ਆਰਥਿਕ ਮੁਆਵਜੇ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਅਮਰ ਸਿੰਘ,ਮਿਸਤਰੀ ਕਾਲਾ ਸਿੰਘ,ਬੀਰਬਲ ਸਿੰਘ,ਗੁਲਜਾਰ ਸਿੰਘ,ਗੁਰਲਾਲ ਸਿੰਘ,ਸਤਨਾਮ ਸਿੰਘ, ਪੰਚ ਗੁਰਦੇਵ ਸਿੰਘ,ਗੁਰਪ੍ਰੀਤ ਸਿੰਘ,ਮਲਕੀਤ ਸਿੰਘ,ਗੁਰਦੀਪ ਸਿੰਘ,ਕਿਰਨਪਾਲ ਕੌਰ, ਮੇਲੋ ਕੋਰ,ਗੁਰਮੇਲ ਕੌਰ,ਸਰਬਜੀਤ ਕੌਰ,ਕੁਲਵੀਰ ਕੌਰ,ਸਿੰਦਰ ਕੌਰ,ਗੁਰਮੇਲ ਕੌਰ ਅਤੇ ਅਮਨਦੀਪ ਕੌਰ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *