ਜਗਰਾਉਂ : ਸੋਮਵਾਰ ਸਵੇਰੇ ਲੁਧਿਆਣਾ-ਫਿਰੋਜ਼ਪੁਰ ਕੌਮੀ ਮਾਰਗ ‘ਤੇ ਗੁਰਦੁਆਰਾ ਨਾਨਕਸਰ ਕਲੇਰਾ ਵਿਖੇ ਇਕ ਪ੍ਰਾਈਵੇਟ ਬੱਸ ਦਾ ਅਚਾਨਕ ਪਿਛਲਾ ਟਾਇਰ ਖੁੱਲ੍ਹ ਕੇ ਸੜਕ ਕੰਡੇ ਝੁਗੀਆਂ ‘ਚ ਰਹਿੰਦੇ ਪਰਵਾਸੀ ਮਜ਼ਦੂਰਾਂ ਦੇ ਜਾ ਵੱਜਾ ਜਿਸ ਕਾਰਨ ਤਿੰਨ ਲੋਕ ਜ਼ਖ਼ਮੀ ਹੋ ਗਏ। ਘਟਨਾ ਵਾਪਰਨ ‘ਤੇ ਝੁੱਗੀਆਂ ‘ਚ ਚੀਕ-ਚਿਹਾੜਾ ਮੱਚ ਗਿਆ। ਜਿਸ ਕਾਰਨ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ‘ਤੇ ਪੁੱਜੀ। ਇਸ ਹਾਦਸੇ ਵਿੱਚ 60 ਸਾਲਾ ਯੋਗੀ, 28 ਸਾਲਾ ਇੰਦਰ ਤੇ ਪੰਜ ਸਾਲਾ ਬੱਚਾ ਸੌਰਵ ਜ਼ਖ਼ਮੀ ਹੋ ਗਿਆ ਜਿਨ੍ਹਾਂ ਨੂੰ ਜਗਰਾਉਂ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ।
ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਚਲਦੀ ਬੱਸ ਦਾ ਖੁੱਲ੍ਹਿਆ ਟਾਇਰ, ਲਪੇਟ ‘ਚ ਆਏ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ
