ਨਵੀਂ ਦਿੱਲੀ, 5 ਅਕਤੂਬਰ (ਦਲਜੀਤ ਸਿੰਘ)- ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜੁਕਰਬਰਗ ਨੇ ਫੇਸਬੁੱਕ ਸਮੇਤ ਇੰਸਟਾਗ੍ਰਾਮ ਅਤੇ ਵਟਸਐਪ ਦੇ ਕਈ ਘੰਟੇ ਠੱਪ ਰਹਿਣ ਦੇ ਚੱਲਦਿਆਂ ਆਪਣੇ ਯੂਜ਼ਰਸ ਤੋਂ ਮੁਆਫ਼ੀ ਮੰਗੀ ਹੈ। ਸੋਮਵਾਰ ਰਾਤ ਤੋਂ ਇਹ ਐਪਸ ਠੱਪ ਹੋ ਗਈਆਂ ਸਨ। ਜਿਸ ਕਾਰਨ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਮਾਰਕ ਜੁਕਰਬਰਗ ਨੇ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਠੱਪ ਰਹਿਣ ‘ਤੇ ਲੋਕਾਂ ਤੋਂ ਮੰਗੀ ਮੁਆਫ਼ੀ
