Punjab Vidhan Sabha Session : ਵਿਧਾਨ ਸਭਾ ’ਚ ਮੇਹਣੋ-ਮੇਹਣੀ ਹੋਏ ਹਰਪਾਲ ਚੀਮਾ ਤੇ ਵਿਰੋਧੀ ਧਿਰ ਦੇ ਪ੍ਰਤਾਪ ਬਾਜਵਾ, ਸਦਨ ਦੀ ਕਾਰਵਾਈ ਕੀਤੀ ਮੁਲਤਵੀ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ ਸੌਮਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਭਿੜ ਗਏ। ਦੋਵਾਂ ਨੇ ਇਕ ਦੂਸਰੇ ’ਤੇ ਗੰਭੀਰ ਦੋਸ਼ ਲਾਏ ਹਨ। ਚੀਮਾ ਤੇ ਬਾਜਵਾ ਵਿਚ ਨਿੱਜੀ ਤੋਹਮਤਬਾਜ਼ੀ ਐਨੀ ਵੱਧ ਗਈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦੀ ਕਾਰਵਾਈ ਦਸ ਮਿੰਟ ਲਈ ਮੁਲਤਵੀ ਕਰ ਦਿੱਤੀ।

ਹੋਇਆ ਇੰਝ ਕਿ ਹੜ੍ਹਾਂ ਦੇ ਮੁੱਦੇ ਅਤੇ ਪੰਜਾਬ ਦੇ ਪੁਨਰਵਾਸ ‘ਤੇ ਚੱਲ ਰਹੀ ਬਹਿਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਫੂਲਨ ਪਿੰਡ ਵਿਚ ਧੁੱਸੀ ਬੰਨ ਦੇ ਨਾਲ ਲੱਗਦੀ ਜ਼ਮੀਨ ਅਤੇ ਗੁਰਦਾਸਪੁਰ ਦੇ ਇੱਕ ਪਿੰਡ ਵਿਚ ਜ਼ਮੀਨ ਖਰੀਦਣ ਦੀ ਗੱਲ ਕਹੀ।

ਚੀਮਾ ਨੇ ਕਿਹਾ ਕਿ ਦਰਿਆ ਦੇ ਕਿਨਾਰੇ ਇਹ ਜ਼ਮੀਨ ਮਾਈਨਿੰਗ ਕਰਨ ਲਈ ਖ੍ਰੀਦ ਕੀਤੀ ਗਈ ਅਤੇ ਪਿਛਲੀ ਸਰਕਾਰ ਨੇ ਇਸ ਜ਼ਮੀਨ ਨੂੰ ਸੁਰੱਖਿਅਤ ਰੱਖਣ ਲਈ 1.12 ਕਰੋੜ ਰੁਪਏ ਜ਼ਮੀਨ ਬਚਾਉਣ ਯਾਨੀ ਦਰਿਆ ਦਾ ਰੁਖ਼ ਮੋੜਨ ਲਈ ਪੱਥਰਾਂ ਦਾ ਬੰਨ ਲਗਾਉਣ ’ਤੇ ਖਰਚ ਕੀਤੇ ਸਨ। ਉਨ੍ਹਾਂ ਕਿਹਾ ਕਿ ਬਾਜਵਾ ਲਗਾਤਾਰ ਸਰਕਾਰ ਦੇ ਕੰਮ ਵਿਚ ਨੁਕਸ ਕੱਢਦਾ ਹੈ, ਜਦਕਿ ਦਰਿਆ ਦੇ ਕਿਨਾਰੇ ਸਸਤੇ ਭਾਅ ਵਿਚ ਜ਼ਮੀਨ ਖਰੀਦੀ ਹੈ।

Leave a Reply

Your email address will not be published. Required fields are marked *