ਭਾਰਤ-ਇੰਗਲੈਂਡ ਟੈਸਟ: ਭਾਰਤ ਦੀਆਂ 58 ਦੌੜਾਂ ’ਤੇ ਚਾਰ ਵਿਕਟਾਂ ਡਿੱਗੀਆਂ; ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 192 ਦੌੜਾਂ ’ਤੇ ਆਲ ਆਊਟ

ਇੰਗਲੈਂਡ ਦਾ ਅੱਜ ਇੱਥੇ ਭਾਰਤ ਖ਼ਿਲਾਫ਼ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਬੱਲੇਬਾਜ਼ੀ ਕ੍ਰਮ ਲੜਖੜਾ ਗਿਆ। ਇੰਗਲੈਂਡ ਦੀ ਸਾਰੀ ਟੀਮ ਅੱਜ 192 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਭਾਰਤ ਨੂੰ ਜਿੱਤ ਲਈ 193 ਦੌੜਾਂ ਚਾਹੀਦੀਆਂ ਹਨ। ਇੰਗਲੈਂਡ ਖਿਲਾਫ ਚੌਥੇ ਦਿਨ ਖੇਡ ਖਤਮ ਹੋਣ ਤਕ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ 58 ਦੌੜਾਂ ਬਣਾ ਲਈਆਂ ਹਨ ਤੇ ਉਸ ਨੂੰ ਜਿੱਤ ਲਈ ਹਾਲੇ ਵੀ 135 ਦੌੜਾਂ ਦੀ ਲੋੜ ਹੈ। ਭਾਰਤ ਦੀ ਪਹਿਲੀ ਵਿਕਟ ਯਸ਼ੱਸਵੀ ਜੈਸਵਾਲ ਵਜੋਂ ਡਿੱਗੀ ਤੇ ਉਸ ਨੇ ਆਪਣਾ ਖਾਤਾ ਵੀ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਕਰੁਨ ਨਾਇਰ 14 ਦੌੜਾਂ ਬਣਾ ਕੇ ਆਊਟ ਹੋਇਆ। ਭਾਰਤ ਵੱਲੋਂ ਕਪਤਾਨ ਸ਼ੁਭਮਨ ਗਿੱਲ 6 ਦੌੜਾਂ ਬਣਾ ਕੇ ਆਊਟ ਹੋਇਆ। ਇਸ ਤੋਂ ਬਾਅਦ ਆਕਾਸ਼ਦੀਪ ਇਕ ਦੌੜ ਬਣਾ ਕੇ ਬੋਲਡ ਹੋ ਗਿਆ। ਇਸ ਵੇਲੇ ਕੇ ਐਲ ਰਾਹੁਲ 33 ਦੌੜਾਂ ’ਤੇ ਨਾਬਾਦ ਹੈ।

Leave a Reply

Your email address will not be published. Required fields are marked *