ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਤੇ ਕਿਉਂ ਚਲਾਈਆਂ ਗਈਆਂ ਗੋਲ਼ੀਆਂ? ਲਾਡੀ ਨੇ ਖੁਦ ਕੀਤਾ ਖੁਲਾਸਾ

ਨਵੀਂ ਦਿੱਲੀ : ਅੱਤਵਾਦੀਆਂ ਨੇ ਵੀਰਵਾਰ (10 ਜੁਲਾਈ, 2025) ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਆਂ ਚਲਾਈਆਂ। ਖਾਲਿਸਤਾਨੀ ਅੱਤਵਾਦੀ ਹਰਜੀਤ ਸਿੰਘ ਲਾਡੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਜਿਹੀ ਸਥਿਤੀ ਵਿੱਚ ਸਵਾਲ ਇਹ ਉੱਠਦਾ ਹੈ ਕਿ ਉਸ ਨੇ ਕਪਿਲ ਦੇ ਕੈਫੇ ਨੂੰ ਕਿਉਂ ਨਿਸ਼ਾਨਾ ਬਣਾਇਆ? ਉਸ ਨੇ ਖੁਦ ਇਹ ਖੁਲਾਸਾ ਕੀਤਾ ਹੈ।

ਅੱਤਵਾਦੀ ਲਾਡੀ ਦੇ ਅਨੁਸਾਰ, ਕਪਿਲ ਸ਼ਰਮਾ ਦੇ ਸ਼ੋਅ ਵਿੱਚ ਇੱਕ ਭਾਗੀਦਾਰ ਨੇ ਨਿਹੰਗ ਸਿੱਖਾਂ ਦੇ ਰਵਾਇਤੀ ਪਹਿਰਾਵੇ ਅਤੇ ਵਿਵਹਾਰ ‘ਤੇ ਕੁਝ ਹਾਸੋਹੀਣੀਆਂ ਟਿੱਪਣੀਆਂ ਕੀਤੀਆਂ ਸਨ, ਜਿਸ ਨਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਇਸ ਅੱਤਵਾਦੀ ਨੇ ਕੈਨੇਡਾ ਵਿੱਚ ਕਪਿਲ ਦੇ ਹਾਲ ਹੀ ਵਿੱਚ ਖੁੱਲ੍ਹੇ ਕੈਫੇ ‘ਤੇ 9 ਗੋਲੀਆਂ ਚਲਾਈਆਂ ਤੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਉਹ ਤੇ ਤੂਫਾਨ ਸਿੰਘ ਇਸ ਹਮਲੇ ਪਿੱਛੇ ਹਨ।

ਜਾਣੋ ਅੱਤਵਾਦੀ ਲਾਡੀ ਨੇ ਕੀ ਕਿਹਾ?

ਕੈਨੇਡੀਅਨ ਸਰਕਾਰ ਦੁਆਰਾ BKI ਨੂੰ ਇੱਕ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਤੇ ਲਾਡੀ ਰਾਸ਼ਟਰੀ ਜਾਂਚ ਏਜੰਸੀ (NIA) ਦੀ ਮੋਸਟ ਵਾਂਟੇਡ ਸੂਚੀ ਵਿੱਚ ਹੈ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਉਸ ਨੇ ਕਿਹਾ, “ਇੱਕ ਪਾਤਰ ਨਿਹੰਗ ਸਿੱਖ ਪਹਿਰਾਵੇ ਵਿੱਚ ਦਿਖਾਈ ਦਿੱਤਾ ਤੇ ਉਸ ਦੇ ਆਚਰਣ ‘ਤੇ ਕੁਝ ਹਾਸੋਹੀਣੀਆਂ ਟਿੱਪਣੀਆਂ ਕੀਤੀਆਂ ਗਈਆਂ। ਇਨ੍ਹਾਂ ਨੂੰ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਅਪਮਾਨਜਨਕ ਅਤੇ ਠੇਸ ਪਹੁੰਚਾਉਣ ਵਾਲਾ ਮੰਨਿਆ ਗਿਆ। ਕਾਮੇਡੀ ਦੀ ਆੜ ਵਿੱਚ ਕਿਸੇ ਵੀ ਧਰਮ ਜਾਂ ਅਧਿਆਤਮਿਕ ਪਛਾਣ ਦਾ ਮਜ਼ਾਕ ਨਹੀਂ ਉਡਾਇਆ ਜਾ ਸਕਦਾ।”

ਉਸ ਨੇ ਅੱਗੇ ਕਿਹਾ ਕਿ ਭਾਈਚਾਰੇ ਦੇ ਲੋਕਾਂ ਨੇ ਕਪਿਲ ਸ਼ਰਮਾ ਦੇ ਮੈਨੇਜਰ ਨੂੰ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਵਿੱਚੋਂ ਕਿਸੇ ਦਾ ਵੀ ਜਵਾਬ ਨਹੀਂ ਦਿੱਤਾ ਗਿਆ। ਲਾਡੀ ਨੇ ਇਹ ਵੀ ਕਿਹਾ, “ਕਪਿਲ ਸ਼ਰਮਾ ਨੇ ਜਨਤਕ ਤੌਰ ‘ਤੇ ਮਾਫੀ ਕਿਉਂ ਨਹੀਂ ਮੰਗੀ।”

ਕੈਨੇਡੀਅਨ ਪੁਲਿਸ ਨੇ ਕੀ ਕਿਹਾ?

ਸਰੀ ਪੁਲਿਸ ਸੇਵਾ (ਐਸਪੀਐਸ) ਨੇ ਕਿਹਾ, “ਵੀਰਵਾਰ, 10 ਜੁਲਾਈ, 2025 ਨੂੰ ਸਵੇਰੇ 1:50 ਵਜੇ, ਸਰੀ ਪੁਲਿਸ ਸੇਵਾ ਨੂੰ 120 ਸਟਰੀਟ ਦੇ 8400 ਬਲਾਕ ਵਿੱਚ ਸਥਿਤ ਇੱਕ ਕਾਰੋਬਾਰ ‘ਤੇ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ। ਪਹੁੰਚਣ ‘ਤੇ ਪੁਲਿਸ ਨੇ ਤੁਰੰਤ ਇਹ ਪਤਾ ਲਗਾਇਆ ਕਿ ਕਾਰੋਬਾਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਕਰਮਚਾਰੀ ਅੰਦਰ ਮੌਜੂਦ ਸਨ।”

Leave a Reply

Your email address will not be published. Required fields are marked *