ਮੁੰਬਈ 4 ਅਕਤੂਬਰ (ਬਿਊਰੋ)– ਆਰੀਅਨ ਖ਼ਾਨ ਡਰੱਗਸ ਮਾਮਲੇ ’ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਆਰੀਅਨ ਖ਼ਾਨ ਨੂੰ 7 ਅਕਤੂਬਰ ਤਕ ਐੱਨ. ਸੀ. ਬੀ. ਦੀ ਰਿਮਾਂਡ ’ਚ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਰਬਾਜ਼ ਤੇ ਮੁਨਮੁਨ ਦੀ ਵੀ ਰਿਮਾਂਡ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਅੱਜ ਕੋਰਟ ’ਚ ਲੰਮੀ ਬਹਿਸ ਚੱਲੀ, ਜਿਸ ਤੋਂ ਬਾਅਦ ਐੱਨ. ਸੀ. ਬੀ. ਨੂੰ ਆਰੀਅਨ ਖ਼ਾਨ ਦੀ ਰਿਮਾਂਡ ਮਿਲੀ ਹੈ। ਐੱਨ. ਸੀ. ਬੀ. ਦਾ ਕਹਿਣਾ ਸੀ ਕਿ ਆਰੀਅਨ ਡਰੱਗਸ ਕਿਥੋਂ ਲਿਆਂਦਾ ਹੈ, ਇਹ ਜਾਣਨ ਲਈ ਉਨ੍ਹਾਂ ਨੂੰ ਹੋਰ ਜਾਂਚ ਦੀ ਲੋੜ ਹੈ, ਜਿਸ ਲਈ ਆਰੀਅਨ ਦੀ ਰਿਮਾਂਡ ਜ਼ਰੂਰੀ ਹੈ।
ਐੱਨ. ਸੀ. ਬੀ. ਨੇ 11 ਅਕਤੂਬਰ ਤਕ ਆਰੀਅਨ ਖ਼ਾਨ ਦੀ ਰਿਮਾਂਡ ਮੰਗੀ ਸੀ ਪਰ ਕੋਰਟ ਨੇ ਸਿਰਫ 7 ਅਕਤੂਬਰ ਤਕ ਹੀ ਰਿਮਾਂਡ ਮਨਜ਼ੂਰ ਕੀਤੀ ਹੈ। ਆਰੀਅਨ ਖ਼ਾਨ ਦੀ ਵ੍ਹਟਸਐਪ ਚੈਟ ’ਚ ਗਾਂਜੇ ਬਾਰੇ ਵੀ ਚੈਟ ਮਿਲੀ ਹੈ। ਉਥੇ ਚੈਟ ’ਚ ਪੈਸਿਆਂ ਦੇ ਲੈਣ-ਦੇਣ ਦਾ ਵੀ ਖ਼ੁਲਾਸਾ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਰੀਅਨ ਦੇ ਫੋਨ ਤੋਂ ਤਸਵੀਰਾਂ ਤੇ ਚੈਟ ਦੇ ਰੂਪ ’ਚ ਕਈ ਲੰਿਕਸ ਮਿਲੇ ਹਨ, ਜੋ ਇੰਟਰਨੈਸ਼ਨਲ ਡਰੱਗਸ ਟ੍ਰੈਫਿਿਕੰਗ ਵੱਲ ਇਸ਼ਾਰਾ ਕਰਦੇ ਹਨ।