ਬਠਿੰਡਾ ‘ਚ ਚਿੱਟੇ ਦੀ ਵੱਡੀ ਖੇਪ ਬਰਾਮਦ, CIA ਸਟਾਫ ਨੇ 3 ਮੁਲਜ਼ਮ ਲਏ ਹਿਰਾਸਤ ‘ਚ, 30-35 ਕਿੱਲੋ ਚਿੱਟਾ ਮਿਲਣ ਦੀ ਚਰਚਾ

ਬਠਿੰਡਾ : ਬਠਿੰਡਾ ਸ਼ਹਿਰ ਵਿੱਚੋਂ ਸੀਆਈਏ ਸਟਾਫ (CIA Staff Bathinda) ਦੀ ਟੀਮ ਨੇ ਚਿੱਟੇ ਦੀ ਵੱਡੀ ਖੇਪ ਸਮੇਤ ਤਿੰਨ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ। ਚਰਚਾ ਚੱਲ ਰਹੀ ਹੈ ਕਿ ਮੁਲਜ਼ਮਾਂ ਕੋਲੋਂ 30 ਤੋਂ 35 ਕਿੱਲੋ ਚਿੱਟਾ ਬਰਾਮਦ ਹੋਇਆ ਹੈ। ਪੁਲਿਸ ਨੇ ਮਹਿਣਾ ਚੌਕ ਦੀ ਉਕਤ ਗਲੀ ਨੂੰ ਬਿਲਕੁਲ ਸੀਲ ਕਰ ਦਿੱਤਾ ਹੈ ਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਅਤੇ ਨਾ ਹੀ ਕਿਸੇ ਨੂੰ ਘਰ ਅੰਦਰ ਜਾਣ ਦਿੱਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੂੰ ਖੇਪ ਦੀ ਸੂਚਨਾ ਮਿਲੀ ਸੀ ਕਿ ਬਹਿਣਾ ਚੌਕ ਦੀ ਇਕ ਗਲੀ ‘ਚੋਂ ਚਿੱਟਾ ਸਪਲਾਈ ਹੋ ਰਿਹਾ ਹੈ। ਇਸ ਤੋਂ ਬਾਅਦ ਭਾਰੀ ਗਿਣਤੀ ਪੁਲਿਸ ਫੋਰਸ ਨੇ ਉਕਤ ਗਲੀ ਨੂੰ ਬਿਲਕੁਲ ਸੀਲ ਕਰ ਦਿੱਤਾ। ਤਲਾਸ਼ੀ ਦੌਰਾਨ ਪੁਲਿਸ ਨੂੰ ਕਰੀਬ 30 ਤੋਂ 35 ਕਿਲੋ ਚਿੱਟਾ ਮਿਲਣ ਦੀ ਚਰਚਾ ਚੱਲ ਰਹੀ ਹੈ।

ਮੁਲਜ਼ਮ ਦੀ ਪਛਾਣ ਲਖਬੀਰ ਸਿੰਘ ਲੱਖਾ ਵਾਸੀ ਮਲੋਟ ਵਜੋਂ ਕੀਤੀ ਗਈ ਹੈ ਜਦੋਂ ਕਿ ਉਸ ਦੇ ਸਾਥੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ। ਨਸ਼ੇ ਦੀ ਪੜ੍ਹੀ ਗਈ ਵੱਡੀ ਖੇਪ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਪੁੱਜ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਤੋਂ ਬਾਅਦ ਡੀਆਈਜੀ ਹਰਜੀਤ ਸਿੰਘ ਅਤੇ ਐਸਐਸਪੀ ਬਠਿੰਡਾ ਅਮਨੀਤ ਕੌਰ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦਾ ਵੱਡਾ ਖੁਲਾਸਾ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *