ਬਿਜਲੀ ਮੰਤਰੀ ਵੱਲੋਂ PSPCL ਦਫ਼ਤਰਾਂ ਦੀ ਅਚਨਚੇਤ ਚੈਕਿੰਗ, ਸ਼ਿਕਾਇਤ ਨਿਵਾਰਨ ਸਮਾਂ-ਸੀਮਾ, ਸਟਾਫ਼ ਦੀ ਹਾਜ਼ਰੀ ਤੇ ਖਪਤਕਾਰ ਸੰਤੁਸ਼ਟੀ ਦਾ ਲਿਆ ਜਾਇਜ਼ਾ

ਪਟਿਆਲਾ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਬੁੱਧਵਾਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ) ਦੇ ਮੁੱਖ ਦਫ਼ਤਰ ਵਿਚ ਅਚਨਚੇਤ ਨਿਰੀਖਣ ਕੀਤਾ। ਮੰਤਰੀ ਨੇ ਕਈ ਚੀਫ਼ ਇੰਜੀਨੀਅਰਾਂ ਦੇ ਦਫ਼ਤਰਾਂ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚ ਹਾਈਡਲ, ਦੱਖਣੀ ਪਟਿਆਲਾ, ਤਕਨੀਕੀ ਆਡਿਟ, ਇਨਫੋਰਸਮੈਂਟ, ਸਿਵਲ ਡਿਜ਼ਾਈਨ, ਟਰਾਂਸਮਿਸ਼ਨ ਸਿਸਟਮ, ਥਰਮਲ ਡਿਜ਼ਾਈਨ, ਪਾਵਰ ਪਰਚੇਜ਼ ਐਂਡ ਰੈਗੂਲੇਸ਼ਨ, ਮੀਟਰਿੰਗ ਅਤੇ ਐਕਸੀਅਨ ਮਾਡਲ ਟਾਊਨ ਪਟਿਆਲਾ ਸ਼ਾਮਲ ਹਨ।

ਇਹ ਅਚਨਚੇਤ ਦੌਰੇ ਦੌਰਾਨ ਦਫ਼ਤਰਾਂ ਦੇ ਕੰਮਕਾਜ ਸਟਾਫ਼ ਦੀ ਹਾਜ਼ਰੀ, ਸ਼ਿਕਾਇਤ ਨਿਵਾਰਨ ਪ੍ਰਣਾਲੀ ਅਤੇ ਸਮੁੱਚੇ ਸੇਵਾ ਪ੍ਰਦਾਨ ਕਰਨ ਦੇ ਮਿਆਰਾਂ ਦੀ ਸਮੀਖਿਆ ਕਰਨ ਦੇ ਉਦੇਸ਼ ਨਾਲ ਕੀਤੇ ਗਏ ਸਨ। ਨਿਰੀਖਣ ਦੌਰਾਨ, ਹਰਭਜਨ ਸਿੰਘ ਈ.ਟੀ.ਓ ਨੇ ਵੱਖ-ਵੱਖ ਦਫ਼ਤਰੀ ਰਿਕਾਰਡਾਂ, ਜਿਨ੍ਹਾਂ ਵਿੱਚ ਸਰਵਿਸ ਰਜਿਸਟਰ, ਸ਼ਿਕਾਇਤ ਕਿਤਾਬਾਂ, ਹਾਜ਼ਰੀ ਲੌਗ ਅਤੇ ਛੁੱਟੀ ਰਿਕਾਰਡ ਸ਼ਾਮਲ ਹਨ, ਦੀ ਬਾਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਨੇ ਡਾਟਾ ਐਂਟਰੀਆਂ ਦੀ ਪੁਸ਼ਟੀ ਕਰਨ ਅਤੇ ਵਿਭਾਗੀ ਜਵਾਬਦੇਹੀ ਨੂੰ ਸਮਝਣ ਲਈ ਅਧਿਕਾਰੀਆਂ ਤੋਂ ਸਰਗਰਮੀ ਨਾਲ ਸਵਾਲ-ਜਵਾਬ ਕੀਤੇ।

Leave a Reply

Your email address will not be published. Required fields are marked *