Big News : ਬੱਬਰ ਖ਼ਾਲਸਾ ਦਾ ਅੱਤਵਾਦੀ ਛੇ ਵਿਦੇਸ਼ੀ ਪਿਸਤੌਲਾਂ ਸਮੇਤ ਗ੍ਰਿਫ਼ਤਾਰ, ਦੇਸ਼ ‘ਚ ਮਾਹੌਲ ਖ਼ਰਾਬ ਕਰਨ ਦੀ ਰਚ ਰਿਹਾ ਸੀ ਸਾਜ਼ਿਸ਼

ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸ਼ਨੀਵਾਰ ਸਵੇਰੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਇੱਕ ਅੱਤਵਾਦੀ ਨੂੰ ਛੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਸਾਰੇ ਪਿਸਤੌਲ ਵਿਦੇਸ਼ ‘ਚ ਬਣੇ ਹਨ। ਸੀਪੀ ਗੁਰਪ੍ਰੀਤ ਸਿੰਘ ਨੇ ਗ੍ਰਿਫ਼ਤਾਰ ਕੀਤੇ ਗਏ ਮੁਜ਼ਲਮ ਦੀ ਪਛਾਣ ਉਂਕਾਰ ਸਿੰਘ ਵਜੋਂ ਕੀਤੀ ਹੈ।

ਮੁਲਜ਼ਮ ਪੰਜਾਬ ਵਿੱਚ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਯੂਕੇ ਸਥਿਤ ਅੱਤਵਾਦੀ ਧਰਮ ਸਿੰਘ ਉਰਫ਼ ਧਰਮ ਦੇ ਸੰਪਰਕ ਵਿੱਚ ਸੀ। ਧਰਮ ਉੱਤੇ ਪਹਿਲਾਂ ਵੀ ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਧਰਮ ਪਾਕਿਸਤਾਨ ਵਿੱਚ ਬੈਠੇ ਬਦਨਾਮ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਬਹੁਤ ਨੇੜੇ ਹੈ ਅਤੇ ਹਮੇਸ਼ਾ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚਦਾ ਰਹਿੰਦਾ ਹੈ। ਉਸ ਦੇ ਇਸ਼ਾਰਿਆਂ ‘ਤੇ ਪਹਿਲਾਂ ਵੀ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚਣ ਵਾਲੇ ਕਈ ਮੁਜ਼ਲਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Leave a Reply

Your email address will not be published. Required fields are marked *