ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਪਾਣੀ ‘ਚ ਡੁੱਬਿਆ ਇਹ ਇਲਾਕਾ, ਨਹਿਰ ‘ਚ ਪਿਆ 50 ਫੁੱਟ ਦਾ ਪਾੜ

ਸੰਗਰੂਰ: ਸੰਗਰੂਰ ਦੇ ਪਿੰਡ ਖੜਿਆਲ ਨੇੜੇ ਨਹਿਰ ਵਿਚ 50 ਫੁੱਟ ਦਾ ਪਾੜ ਪੈਣ ਨਾਲ ਆਲੇ-ਦੁਆਲੇ ਦੇ ਖੇਤਾਂ ਵਿਚ ਪਾਣੀ ਭਰ ਗਿਆ। ਇਸ ਨਾਲ ਤਕਰੀਬਨ 600 ਤੋਂ 700 ਏਕੜ ਫ਼ਸਲ ਤਬਾਹ ਹੋ ਗਈ। ਇਸ ਨਾਲ ਇਲਾਕੇ ਦੇ ਕਿਸਾਨਾਂ ਵਿਚ ਬਹੁਤ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਸੁੱਲਰ ਘਰਾੜ ਤੋਂ ਨੀਲੋਵਾਲ ਨੂੰ ਜਾਂਦੀ ਮੁੱਖ ਨਹਿਰ ਵਿਚ ਪਿੰਡ ਖੜਿਆਲ ਨੇੜੇ ਵੱਡਾ ਪਾੜ ਪੈ ਗਿਆ। ਇਸ ਨਾਲ ਆਲੇ-ਦੁਆਲੇ ਦੇ ਖੇਤਾਂ ਵਿਚ ਪਾੜ ਪੈ ਗਿਆ। ਕਿਸਾਨਾਂ ਵੱਲੋਂ ਬੀਜੀ ਮੱਕੀ ਦੀ ਫ਼ਸਲ ਤਬਾਹ ਹੋ ਗਈ। ਕਿਸਾਨਾਂ ਦੇ ਅੰਦਾਜ਼ੇ ਮੁਤਾਬਕ 600 ਤੋਂ 700 ਏਕੜ ਦੇ ਕਰੀਬ ਫ਼ਸਲ ਤਬਾਹ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ 2-3 ਸਾਲਾਂ ਤੋਂ ਇਸੇ ਜਗ੍ਹਾ ਤੋਂ ਹੀ ਨਹਿਰ ਵਿਚ ਪਾੜ ਪੈ ਜਾਂਦਾ ਹੈ ਤੇ ਹਰ ਵਾਰ ਤਬਾਹੀ ਹੁੰਦੀ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਨਹਿਰ ਦੀ ਹਾਲਤ ਖ਼ਸਤਾ ਹੈ, ਉਸ ਦੇ ਬਾਵਜੂਦ ਇੱਥੇ ਓਵਰਫ਼ਲੋ ਪਾਣੀ ਛੱਡਿਆ ਜਾਂਦਾ ਹੈ। ਉਹ ਕਈ ਵਾਰ ਪ੍ਰਸ਼ਾਸਨ ਨੂੰ ਨਹਿਰ ਦੀ ਮੁਰੰਮਤ ਦੀ ਅਪੀਲ ਕਰ ਚੁੱਕੇ ਹਨ, ਪਰ ਅਜੇ ਤਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

Leave a Reply

Your email address will not be published. Required fields are marked *