ਇਜ਼ਰਾਈਲ-ਈਰਾਨ ਵਿਚਾਲੇ ਵਧਦੇ ਤਣਾਅ ਦੌਰਾਨ ਦੂਤਾਵਾਸ ਦੀ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ,

ਤਹਿਰਾਨ। ਪੱਛਮੀ ਏਸ਼ੀਆ ਵਿੱਚ ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧਦੇ ਤਣਾਅ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਦੌਰਾਨ ਭਾਰਤੀ ਦੂਤਾਵਾਸ ਨੇ ਇੱਕ Advisory ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਤੁਰੰਤ ਤਹਿਰਾਨ ਛੱਡ ਦਿਓ। ਸਾਰੇ ਭਾਰਤੀ ਨਾਗਰਿਕਾਂ ਨੂੰ ਤਹਿਰਾਨ ਛੱਡ ਕੇ ਸੁਰੱਖਿਅਤ ਥਾਂ ‘ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।

ਤਹਿਰਾਨ ਵਿੱਚ ਪੜ੍ਹ ਰਹੇ ਲਗਭਗ 140 ਭਾਰਤੀ ਵਿਦਿਆਰਥੀ ਵੀ ਇਸ ਤਣਾਅ ਦੀ ਲਪੇਟ ਵਿੱਚ ਆ ਗਏ ਹਨ। ਇਹ ਵਿਦਿਆਰਥੀ ਤਹਿਰਾਨ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਅਤੇ ਇਸਲਾਮਿਕ ਆਜ਼ਾਦ ਯੂਨੀਵਰਸਿਟੀ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਹਨ।

ਵਿਦਿਆਰਥੀਆਂ ਨੇ ਭਿਆਨਕ ਦ੍ਰਿਸ਼ ਦਾ ਕੀਤਾ ਵਰਣਨ

ਵਿਦਿਆਰਥੀਆਂ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਲਗਭਗ 3:20 ਵਜੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਨੇ ਉਨ੍ਹਾਂ ਨੂੰ ਘਬਰਾਹਟ ਵਿੱਚ ਪਾ ਦਿੱਤਾ। ਏਐਨਆਈ ਨਾਲ ਗੱਲ ਕਰਦੇ ਹੋਏ, ਇੱਕ ਵਿਦਿਆਰਥੀ ਨੇ ਕਿਹਾ, “ਇੱਥੇ ਸਥਿਤੀ ਹਰ ਪਲ ਵਿਗੜਦੀ ਜਾ ਰਹੀ ਸੀ। ਸਵੇਰੇ 3:20 ਵਜੇ ਦੇ ਕਰੀਬ, ਇੱਕ ਜ਼ੋਰਦਾਰ ਧਮਾਕਾ ਹੋਇਆ। ਅਸੀਂ ਖਿੜਕੀਆਂ ਤੋਂ ਬਾਹਰ ਦੇਖਿਆ ਅਤੇ ਕਾਲਾ ਧੂੰਆਂ ਦੇਖਿਆ। ਜਦੋਂ ਅਸੀਂ ਹੇਠਾਂ ਗਏ ਤਾਂ ਸਾਨੂੰ ਹੋਰ ਧਮਾਕੇ ਸੁਣੇ।”

ਉਸ ਨੇ ਅੱਗੇ ਕਿਹਾ, “2-3 ਘੰਟਿਆਂ ਬਾਅਦ, ਲੜਾਕੂ ਜਹਾਜ਼ਾਂ ਦੀ ਗਰਜ ਸੁਣਾਈ ਦਿੱਤੀ। ਅਸੀਂ ਬਹੁਤ ਡਰ ਗਏ ਸੀ। ਅਸਮਾਨ ਡਰੋਨਾਂ ਨਾਲ ਭਰਿਆ ਹੋਇਆ ਸੀ। ਸ਼ੁੱਕਰਵਾਰ ਸ਼ਾਮ ਤੋਂ ਅਗਲੀ ਸਵੇਰ ਤੱਕ ਲਗਾਤਾਰ ਆਵਾਜ਼ਾਂ ਆਉਂਦੀਆਂ ਰਹੀਆਂ। ਹੋਸਟਲ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਸੀ ਅਤੇ ਅਸੀਂ ਡਰਦੇ ਹੋਏ ਹੋਸਟਲ ਦੇ ਹੇਠਾਂ ਬੈਠੇ ਰਹੇ।”

Leave a Reply

Your email address will not be published. Required fields are marked *