ਪ੍ਰਾਪਟੀ ਟੈਕਸ ਡਿਫਾਲਟਰਾਂ ਲਈ ਖੁਸ਼ਖਬਰੀ ! 31 ਜੁਲਾਈ ਤਕ ਬਿਨਾਂ ਵਿਆਜ ਤੇ ਜੁਰਮਾਨੇ ਦੇ 12 ਸਾਲ ਦਾ ਜਮ੍ਹਾਂ ਕਰ ਸਕਦੇ ਨੇ ਟੈਕਸ

ਅੰਮ੍ਰਿਤਸਰ : ਪੰਜਾਬ ਸਰਕਾਰ (Punjab Govt) ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ (Property Tax Defaulters) ਲਈ ਇਕ ਵਾਰ ਨਿਪਟਾਰਾ ਯੋਜਨਾ ਫਿਰ ਜਾਰੀ ਕੀਤੀ ਹੈ। ਇਸ ਤਹਿਤ ਸਾਲ 2013-14 ਤੋਂ 31 ਮਾਰਚ 2025 ਤਕ ਦਾ ਬਕਾਇਆ ਟੈਕਸ ਬਿਨਾਂ ਕਿਸੇ ਜੁਰਮਾਨੇ ਜਾਂ ਵਿਆਜ ਦੇ ਅਦਾ ਕੀਤਾ ਜਾ ਸਕਦਾ ਹੈ। ਨਗਰ ਨਿਗਮ ਕੋਲ 70 ਹਜ਼ਾਰ ਜਾਇਦਾਦਾਂ ਦੀਆਂ ਰਜਿਸਟ੍ਰੇਸ਼ਨਾਂ ਹਨ। ਇਨ੍ਹਾਂ ਵਿਚੋਂ ਲਗਭਗ 7 ਹਜ਼ਾਰ ਜਾਇਦਾਦਾਂ ਜ਼ੀਰੋ ਰਿਟਰਨ ਜਾਂ ਟੈਕਸ ਮੁਕਤ ਸ਼੍ਰੇਣੀ ਵਿਚ ਹਨ। ਹਰ ਸਾਲ ਸਿਰਫ 48 ਹਜ਼ਾਰ ਟੈਕਸਦਾਤਾ ਟੈਕਸ ਦਿੰਦੇ ਹਨ ਅਤੇ 15 ਹਜ਼ਾਰ ਸਮੇਂ ਸਿਰ ਟੈਕਸ ਨਹੀਂ ਦਿੰਦੇ। ਕਿਉਂਕਿ ਨਿਗਮ ਕੋਲ ਸ਼ਹਿਰ ਵਿਚ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦਾ ਡੇਟਾ ਨਹੀਂ ਹੈ, ਇਸ ਲਈ ਨਵੇਂ ਟੈਕਸਦਾਤਾਵਾਂ ਦੀ ਸਹੀ ਗਿਣਤੀ ਬਾਰੇ ਕੋਈ ਡੇਟਾ ਉਪਲਬਧ ਨਹੀਂ ਹੈ। ਇਸ ਕਾਰਨ ਕਈ ਜਾਇਦਾਦਾਂ ‘ਤੇ ਸਾਲਾਂ ਤੋਂ ਟੈਕਸ ਨਹੀਂ ਭਰੇ ਗਏ ਹਨ। ਅਜਿਹੇ ਲੋਕ ਵਨ ਟਾਈਮ ਸੈਟਲਮੈਂਟ ਸਕੀਮ ਦਾ ਲਾਭ ਲੈ ਸਕਦੇ ਹਨ। ਨਿਗਮ ਭਵਿੱਖ ਵਿਚ ਇਕ ਸਰਵੇਖਣ ਕਰਵਾਉਣ ਜਾ ਰਿਹਾ ਹੈ, ਜਿਸ ਵਿਚ ਸਾਰੀਆਂ ਜਾਇਦਾਦਾਂ ਦਾ ਡੇਟਾ ਉਪਲਬਧ ਹੋਵੇਗਾ ਅਤੇ ਫਿਰ ਪੁਰਾਣੀਆਂ ਜਾਇਦਾਦਾਂ ਨੂੰ ਬਕਾਇਆ ਟੈਕਸ ‘ਤੇ ਭਾਰੀ ਵਿਆਜ ਜੁਰਮਾਨਾ ਅਦਾ ਕਰਨਾ ਪਵੇਗਾ।

Leave a Reply

Your email address will not be published. Required fields are marked *