ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅੱਜ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਜੰਗਲ ਵਿੱਚ ਅੱਗ ਲੱਗਣ ਕਾਰਨ ਕਈ ਬਾਰੂਦੀ ਸੁਰੰਗਾਂ ਵਿੱਚ ਧਮਾਕਾ ਹੋ ਗਿਆ ਪਰ ਇਸ ਨਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਜਾਣਕਾਰੀ ਅਨੁਸਾਰ ਐਲਓਸੀ ਨੇੜੇ ਜੰਗਲ ਦੀ ਅੱਗ ਲੱਗ ਗਈ ਅਤੇ ਕ੍ਰਿਸ਼ਨਾ ਘਾਟੀ ਸੈਕਟਰ ਦੇ ਪਹਾੜੀ ਖੇਤਰ ਦੇ ਵੱਡੇ ਹਿੱਸੇ ਵਿੱਚ ਫੈਲ ਗਈ। ਅਧਿਕਾਰੀ ਨੇ ਕਿਹਾ ਕਿ ਜੰਗਲ ਦੀ ਅੱਗ ਲੱਗਣ ਕਾਰਨ ਖੇਤਰ ਵਿੱਚ ਕਈ ਬਾਰੂਦੀ ਸੁਰੰਗਾਂ ਫਟੀਆਂ ਪਰ ਕਿਸੇ ਜਾਨੀ ਨੁਕਸਾਨ ਜਾਂ ਕਿਸੇ ਦੇ ਸੱਟ ਲੱਗਣ ਦੀ ਖਬਰ ਨਹੀਂ ਹੈ। ਫੌਜ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਸਥਾਨਕ ਲੋਕਾਂ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੀਟੀਆਈ
landmine blasts along LoC: ਐੱਲਓਸੀ ਨੇੜੇ ਬਾਰੂੰਦੀ ਸੁਰੰਗਾਂ ਵਿੱਚ ਧਮਾਕੇ
