ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇੰਗਲੈਂਡ ਦੌਰੇ ਲਈ ਭਾਰਤ ਦੀ ਅੰਡਰ-19 ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰੇ ‘ਤੇ ਟੀਮ ਪੰਜ ਇੱਕ ਰੋਜ਼ਾ ਅਤੇ ਦੋ ਮਲਟੀ-ਡੇ ਮੈਚ ਖੇਡੇਗੀ, ਜੋ 24 ਜੂਨ ਤੋਂ 23 ਜੁਲਾਈ ਤੱਕ ਹੋਣਗੇ।
ਇਸ ਸੀਜ਼ਨ ਵਿੱਚ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਚੇਨਈ ਸੁਪਰ ਕਿੰਗਜ਼ (CSK) ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਯੁਸ਼ ਮਹਾਤਰੇ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਅਭਿਗਿਆਨ ਕੁੰਡੂ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ ਅਤੇ ਉਹ 16 ਮੈਂਬਰੀ ਟੀਮ ਵਿੱਚ ਸ਼ਾਮਲ ਦੋ ਵਿਕਟਕੀਪਰਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਰਾਜਸਥਾਨ ਰਾਇਲਜ਼ ਦੇ ਨੌਜਵਾਨ ਓਪਨਰ ਵੈਭਵ ਸੂਰਿਆਵੰਸ਼ੀ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ।
ਭਾਰਤੀ ਅੰਡਰ-19 ਟੀਮ
ਬੱਲੇਬਾਜ਼: ਆਯੂਸ਼ ਮਹਾਤਰੇ (ਕਪਤਾਨ), ਵੈਭਵ ਸੂਰਿਆਵੰਸ਼ੀ, ਵਿਹਾਨ ਮਲਹੋਤਰਾ, ਮੌਲਿਆਰਾਜ ਸਿੰਘ ਚਾਵੜਾ, ਰਾਹੁਲ ਕੁਮਾਰ, ਆਰ.ਐਸ. ਅੰਬਰੀਸ਼
ਵਿਕਟਕੀਪਰ: ਅਭਿਗਿਆਨ ਕੁੰਡੂ (ਉਪ-ਕਪਤਾਨ), ਹਰਵੰਸ਼ ਸਿੰਘ
ਟੀਮ ਦੇ ਬਾਕੀ ਖਿਡਾਰੀ: ਕਨਿਸ਼ਕ ਚੌਹਾਨ, ਖਿਲਨ ਪਟੇਲ, ਹੇਨਿਲ ਪਟੇਲ, ਯੁੱਧਜੀਤ ਗੁਹਾ, ਪ੍ਰਣਵ ਰਾਘਵੇਂਦਰ, ਮੁਹੰਮਦ ਇਨਾਨ, ਆਦਿਤਿਆ ਰਾਣਾ, ਅਨਮੋਲਜੀਤ ਸਿੰਘ।
ਸਟੈਂਡਬਾਏ ਖਿਡਾਰੀ: ਨਮਨ ਪੁਸ਼ਪਕ, ਡੀ ਦੀਪੇਸ਼, ਵੇਦਾਂਤ ਤ੍ਰਿਵੇਦੀ, ਵਿਕਾਸ ਤਿਵਾਰੀ, ਅਲੰਕ੍ਰਿਤ ਰਾਪੋਲ (ਵਿਕਟਕੀਪਰ)