ਕਲਾਨੌਰ : ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਨਾਮਵਾਰ ਪਿੰਡ ਨਿੱਕਾ ਸਹੂਰ ਦੇ ਨਜ਼ਦੀਕ ਗਾਲਹਰੀ ਡਿਸਟਰੀਬਿਊਟਰੀ ਦੇ ਪੁੱਲ ਨਜਦੀਕ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਮੁਕਾਬਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਸਥਾਨ ਤੇ ਪੁੱਜਣ ਤੇ ਵੇਖਿਆ ਕਿ ਪੁਲਿਸ ਜ਼ਿਲਾ ਗੁਰਦਾਸਪੁਰ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਟੀਮਾਂ ਜਾਂਚ ਵਿੱਚ ਜੁੱਟੀਆਂ ਹੋਈਆਂ ਹਨ। ਇਸ ਮੌਕੇ ‘ਤੇ ਪੁਲਿਸ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਅਤੇ ਦੂਰੀ ਬਣਾਈ ਹੋਈ। ਇਸ ਮੁਕਾਬਲੇ ਦੌਰਾਨ ਬਦਮਾਸ਼ ਜਖਮੀ ਹੋਣ ਅਤੇ ਉਨ੍ਹਾਂ ਦਾ ਵਾਹਣ ਵੀ ਪੁਲਿਸ ਦੇ ਵਿੱਚ ਲਏ ਜਾਂਦੇ ਦੀ ਖ਼ਬਰ ਹੈ।