ਚੰਡੀਗੜ੍ਹ : ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ‘ਤੇ ਉਡਾਣਾਂ ਸ਼ੁਰੂ ਹੋਣ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆ ਗਈ ਹੈ। ਹਵਾਈ ਅੱਡੇ ਤੋਂ ਉਡਾਣਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸ਼ਹੀਦ ਭਗਤ ਸਿੰਘ ਕੌਮਾਂਥਰੀ ਹਵਾਈ ਅੱਡਾ ਚੰਡੀਗੜ੍ਹ ਤੋਂ ਉਡਾਣ ਸੇਵਾਵਾਂ 12 ਮਈ ਨੂੰ ਸਵੇਰੇ 10.30 ਵਜੇ ਤੋਂ ਮੁੜ ਸ਼ੁਰੂ ਹੋ ਗਈਆਂ ਹਨ।
ਹਵਾਈ ਅੱਡਾ ਅਥਾਰਟੀ ਵਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਪਡੇਟ ਕੀਤੇ ਸਮਾਂ-ਸਾਰਣੀਆਂ ਲਈ ਆਪਣੀਆਂ ਸਬੰਧਿਤ ਏਅਰਲਾਈਨਾਂ ਨਾਲ ਸੰਪਰਕ ਕਰਨ। ਦੱਸਣਯੋਗ ਹੈ ਕਿ ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਹਵਾਈ ਅੱਡੇ ਤੋਂ ਘਰੇਲੂ ਤੇ ਕੌਮਾਂਤਰੀ ਉਡਾਣਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਸੀ।
ਹੁਣ ਕਰੀਬ 7 ਦਿਨਾਂ ਬਾਅਦ ਸਥਿਤੀ ਆਮ ਹੋ ਗਈ ਹੈ। ਹਵਾਈ ਅੱਡੇ ਤੋਂ ਰੋਜ਼ਾਨਾ ਕਰੀਬ 50 ਘਰੇਲੂ ਤੇ 2 ਕੌਮਾਂਤਰੀ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਉਡਾਣਾਂ ਕਾਰਨ ਯਾਤਰੀਆਂ ਦੀ ਗਿਣਤੀ ’ਚ ਵੀ ਵਾਧਾ ਹੋਇਆ ਹੈ। ਜੇਕਰ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਕਰੀਬ 15 ਹਜ਼ਾਰ ਯਾਤਰੀ ਪਹੁੰਚ ਰਹੇ ਹਨ, ਜਿਸ ’ਚ ਕੌਮਾਂਤਰੀ ਯਾਤਰੀ ਵੀ ਸ਼ਾਮਲ ਹਨ।