ਸੰਗਰੂਰ: ਵੀਰਵਾਰ ਨੂੰ ਸੁਖਪਾਲ ਖਹਿਰਾ ਨੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ਤੋਂ ਚੋਣ ਪ੍ਰਚਾਰ ਦਾ ਆਗਾਜ਼ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸਿੰਗਲਾ ਨੇ ਕਿਹਾ ਕਿ ਖਹਿਰਾ ਸਾਹਿਬ ਲੋਕਾਂ ਨੂੰ ਨਿਰਾਸ਼ ਨਹੀਂ ਕਰਨਗੇ ਅਤੇ ਸੰਸਦ ਦੇ ਵਿੱਚ ਪੂਰੀ ਤਰ੍ਹਾਂ ਸੰਗਰੂਰ ਦੀ ਆਵਾਜ਼ ਉਠਾਉਣਗੇ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਖੁੱਲ੍ਹੀ ਚੁਣੌਤੀ ਕਿ ਇਹ ਸੀਟ ਆਮ ਆਦਮੀ ਪਾਰਟੀ ਜਿੱਤ ਕੇ ਦਿਖਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਵੱਡੇ ਅਹੁਦੇਦਾਰ ਉਨ੍ਹਾਂ ਦੇ ਸੰਪਰਕ ਵਿੱਚ ਹਨ ਜੋ ਜਲਦ ਹੀ ਕਾਂਗਰਸ ’ਚ ਸ਼ਾਮਿਲ ਹੋਣਗੇ।
ਇੰਡੀਆ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਕਰਕੇ ਗੱਠਜੋੜ ਨਹੀਂ ਹੋਇਆ ਕਿਉਂਕਿ ਕਾਂਗਰਸ ਵਿਰੋਧੀ ਧਿਰ ਦੀ ਭੁਮਿਕਾ ਨਿਭਾਉਂਦੀ ਹੈ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੇਜਰੀਵਾਲ ’ਤੇ ਯਕੀਨ ਨਹੀਂ ਕਿ ਜਿੱਤਮ ਤੋਂ ਬਾਅਦ ਉਹ ਗੱਠਜੋੜ ਦਾ ਹਿੱਸਾ ਰਹੇਗਾ। ਭਾਜਪਾ ’ਤੇ ਵਰ੍ਹਦਿਆਂ ਖਹਿਰਾ ਨੇ ਕਿਹਾ ਕਿ ਜੇ ਭਾਜਪਾ ਦੁਬਾਰਾ ਸੱਤਾ ’ਚ ਆ ਗਈ ਤਾਂ ਇਹ ਸੰਵਿਧਾਨ ਬਦਲ ਦੇਵੇਗੀ ਅਤੇ ਰੂਸ ਦੇ ਰਾਸ਼ਟਰਪਤੀ ਵਾਂਗ ਸਾਰੀ ਉਮਰ ਲਈ ਰਾਸ਼ਟਰਪਤੀ ਹੀ ਰਹਿਣਗੇ।