, ਐਸਏਐਸ ਨਗਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸ਼ਨਿਚਰਵਾਰ ਨੂੰ ਮੋਹਾਲੀ ਵਿਖੇ ਅੱਗ ਬੁਝਾਊ ਗੱਡੀਆਂ ਤੇ ਯੰਤਰਾਂ ਦੇ ਵੰਡ ਸਮਾਰੋਹ ‘ਚ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਬਾਰਡਰ ਵੱਲ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੱਡੀਆਂ ਤੇ ਯੰਤਰਾਂ ਉੱਪਰ 47 ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਸ ਵੇਲੇ ਬਾਰਡਰ ‘ਤੇ ਤਣਾਅ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਨੂੰ 4 ਵਜੇ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਰਾਜਪਾਲ ਵੀ ਹਾਜ਼ਰ ਰਹਿਣਗੇ ਤੇ ਸਰਬ ਪਾਰਟੀ ਮੀਟਿੰਗ ਹੋਵੇਗੀ।
ਭਾਰਤ-ਪਾਕਿ ਤਣਾਅ ਦੌਰਾਨ CM Mann ਨੇ ਸੱਦੀ ਸਰਬ-ਪਾਰਟੀ ਬੈਠਕ, ਅੱਗ ਬੁਝਾਊ ਗੱਡੀਆਂ ਨੂੰ ਬਾਰਡਰ ਵੱਲ ਕੀਤਾ ਰਵਾਨਾ
