ਐੱਸਏਐੱਸ ਨਗਰ : ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੋਹਾਲੀ ਦੇ ਉਹਨਾਂ ਵਸਨੀਕਾਂ ਨੂੰ, ਜੋ ਚੰਡੀਗੜ੍ਹ ਨਾਲ ਲੱਗਦੇ ਸੈਕਟਰਾਂ ਵਿੱਚ ਰਹਿੰਦੇ ਹਨ, ਅਪੀਲ ਕੀਤੀ ਜਾਂਦੀ ਹੈ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਖਿੜਕੀਆਂ ਜਾਂ ਕੱਚ ਵਾਲੀਆਂ ਥਾਵਾਂ ਤੋਂ ਦੂਰ ਰਹਿਣ। ਇਹ ਸੁਰੱਖਿਆ ਹਿਤ ਵਿੱਚ ਜ਼ਰੂਰੀ ਕਦਮ ਹਨ। ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਪ੍ਰਸ਼ਾਸਨ ਨੇ ਲੋਕਾਂ ਨੂੰ ਜ਼ਰੂਰੀ ਜਾਣਕਾਰੀ ਲਈ ਅਧਿਕਾਰਿਕ ਚੈਨਲਾਂ ‘ਤੇ ਨਜ਼ਰ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਚੰਡੀਗੜ੍ਹ ‘ਚ ਦਿਨ ਵੇਲੇ ਹਵਾਈ ਹਮਲੇ ਦੀ ਚਿਤਾਵਨੀ, ਵੱਜੇ ਸਾਇਰਨ; ਲੋਕਾਂ ਨੂੰ ਘਰ ਰਹਿਣ ਦੀ ਅਪੀਲ
