ਫਿਰੋਜ਼ਪੁਰ : ਬੁੱਧਵਾਰ 7 ਮਈ ਨੂੰ ਹੋਣ ਵਾਲੀ ਸਿਵਿਲ ਡਿਫੈਂਸ ਦੀ ਮੌਕਡ੍ਰਿਲ ਤੋਂ ਪਹਿਲੋਂ ਮੰਗਲਵਾਰ ਸ਼ਾਮ 7 ਵਜੇ ਤਿਆਰੀਆਂ ਦਾ ਜਾਇਜ਼ਾ ਲਿਆ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਸ਼ਾਮ 6 ਮਈ ਨੂੰ ਫ਼ਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਵਿੱਚ ਲੱਗੇ ਹੋਏ 6 ਸਿਵਲ ਡਿਫੈਂਸ ਸਾਇਰਨ ਸ਼ਾਮ 7 ਵਜੇ ਤੋਂ 7:15 ਵਜੇ ਤੱਕ ਵਜਾਏ ਜਾਣਗੇ।
ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਇਹ ਸਿਵਲ ਡਿਫੈਂਸ ਸਾਇਰਨ 7 ਮਈ ਨੂੰ ਹੋਣ ਵਾਲੀ ਮੌਕਡ੍ਰਿਲ ਦੀਆਂ ਤਿਆਰੀਆਂ ਲਈ ਵਜਾਏ ਜਾ ਰਹੇ ਹਨ ਤਾਂ ਜੋ ਇਨ੍ਹਾਂ ਦੀ ਫੰਕਸ਼ਨਲਟੀ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਇਕ ਅਭਿਆਸ ਹੈ, ਜੋ ਸਿਰਫ਼ ਸਿਵਲ ਡਿਫੈਂਸ ਸਾਇਰਨ ਨੂੰ ਚੈੱਕ ਕਰਨ ਲਈ ਵਜਾਏ ਜਾਣਗੇ।