ਚੰਡੀਗੜ੍ਹ, 1 ਅਕਤੂਬਰ (ਦਲਜੀਤ ਸਿੰਘ)- ਪੰਜਾਬ ਸਰਕਾਰ ਨੇ ਨਵੇਂ ਰੈਗੂਲਰ ਡੀ ਜੀ ਪੀ ਦੀ ਨਿਯੁਕਤੀ ਲਈ 10 ਆਈ ਪੀ ਐਸ ਅਫਸਰਾਂ ਦੇ ਨਾਵਾਂ ਦਾ ਪੈਨਲ ਲੰਘੀ ਦੇਰ ਰਾਤ ਨੂੰ ਯੂ ਪੀ ਐਸ ਸੀ ਨੂੰ ਭੇਜਿਆ ਹੈ। ਇਹਨਾਂ ਨਾਵਾਂ ਵਿਚ ਐਸ ਚਟੋਪਾਧਿਆ, ਮੌਜੂਦਾ ਡੀ ਜੀ ਪੀ ਦਿਨਕਰ ਗੁਪਤਾ, ਐਮ ਕੇ ਤਿਵਾੜੀ, ਵੀ ਕੇ ਭਾਵੜਾ, ਪਰਬੋਧ ਕੁਮਾਰ, ਰੋਹਿਤ ਚੌਧਰੀ, ਆਈ ਪੀ ਐਸ ਸਹੋਤਾ, ਸੰਜੀਵ ਕਾਲੜਾ, ਪਾਰਸ ਜੈਨ ਤੇ ਬੀ ਕੇ ਉਪੱਲ ਸ਼ਾਮਲ ਹਨ। ਮੌਜੂਦਾ ਡੀ ਜੀ ਪੀ ਦਿਨਕਰਗੁਪਤਾ ਛੁੱਟੀ ’ਤੇ ਚਲ ਰਹੇ ਹਨ ਜਿਸ ਕਾਰਨ ਆਈ ਪੀ ਐਸ ਸਹੋਤਾ ਨੁੰ ਡੀਜੀ ਪੀ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਬੀ ਕੇ ਉਪੱਲ ਨੇ ਵੀ ਇਕ ਮਹੀਨੇਦੀ ਛੁੱਟੀ ਲਈ ਹੈ, ਉਹ ਇਸ ਵੇਲੇ ਵਿਜੀਲੈਂਸ ਮੁਖੀ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਦੇਰ ਰਾਤ ਪੈਨਲ ਭੇਜੇ ਜਾਣ ਦਾਇਕ ਵੱਡਾ ਕਾਰਨ ਐਸ ਚਟੋਪਾਧਿਆ ਤੇ ਰੋਹਿਤ ਚੌਧਰੀ ਦਾ ਨਾਂ ਸ਼ਾਮਲ ਕਰਨਾਹੈਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਜਿਹੜੇ ਅਫਸਰਾਂ ਦਾ ਸੇਵਾ ਮੁਕਤਹੋਣ ਦਾ ਸਮਾਂ ਛੇ ਮਹੀਨੇ ਰਹਿੰਦਾ ਹੈ, ਉਹ ਨਾਂ ਨਹੀਂ ਭੇਜੇ ਜਾ ਸਕਦੇ। ਇਹਨਾਂਦੋਵਾਂ ਅਫਸਰਾਂ ਨੇ 31 ਮਾਰਚ ਨੂੰਸੇਵਾ ਮੁਕਤ ਹੋ ਜਾਣਾ ਹੈ। ਆਮ ਪ੍ਰਕਿਰਿਆ ਇਹਹੈ ਕਿ ਯੂ ਪੀ ਐਸ ਸੀ ਹੁਣ ਇਹਨਾਂ 10 ਵਿਚੋਂ 3 ਨਾਂ ਪ੍ਰਵਾਨਕਰ ਕੇ ਰਾਜ ਸਰਕਾਰ ਨੂੰ ਭੇਜੇਗੀ ਜਿਸ ਵਿਚੋਂ ਇਕ ਨੁੰ ਰਾਜ ਸਰਕਾਰ ਡੀ ਜੀ ਪੀ ਨਿਯੁਕਤ ਕਰ ਸਕਦੀ ਹੈ।