Punjab News – Transfers and Postings: ਪੰਜਾਬ ਸਰਕਾਰ ਵੱਲੋਂ 10 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਬਦਲੇ ਗਏ ਅਫਸਰਾਂ ਵਿੱਚ ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਵੀ ਹਨ, ਜਿਨ੍ਹਾਂ ਨੂੰ ਹੁਣ ਵੱਡਾ ਅਹੁਦਾ ਦਿੱਤਾ ਗਿਆ ਹੈ।
ਉਨ੍ਹਾਂ ਨੂੰ ਪਟਿਆਲਾ ਰੇਂਜ ਦੇ ਡੀਆਈਜੀ ਦਾ ਕੰਮ ਦੇਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੀ ਥਾਂ ਵਰੁਣ ਸ਼ਰਮਾ ਨੂੰ ਪਟਿਆਲਾ ਦਾ ਐਸਐਸਪੀ ਲਾਇਆ ਗਿਆ ਹੈ।
ਇਸੇ ਤਰ੍ਹਾਂ ਆਈਪੀਐਸ ਅਧਿਕਾਰੀ ਵਰਿੰਦਰ ਕੁਮਾਰ ਨੂੰ ਪੰਜਾਬ ਮਨੁੱਖੀ ਹੱਕ ਕਮਿਸ਼ਨ ਵਿਚ ਵਿਸ਼ੇਸ਼ ਡੀਜੀਪੀ ਲਾਇਆ ਗਿਆ ਹੈ। ਏਡੀਜੀਪੀ ਐਨਆਰਆਈ ਪ੍ਰਵੀਨ ਕੁਮਾਰ ਸਿਨਹਾ ਨੂੰ ਏਡੀਜੀਪੀ ਇੰਟੈਲੀਜੈਂਸ ਲਾਉਂਦਿਆਂ ਨਾਲ ਹੀ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਕੁਲਦੀਪ ਸਿੰਘ ਚਾਹਲ ਨੂੰ ਡੀਆਈਜੀ ਤਕਨੀਕੀ ਸੇਵਾਵਾਂ, ਹਰਜੀਤ ਸਿੰਘ ਨੂੰ ਡੀਆਈਜੀ ਟਰੇਨਿੰਗ ਲਾਉਂਦਿਆਂ ਡੀਆਈਜੀ ਬਠਿੰਡਾ ਰੇਂਜ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਤੁਸ਼ਾਰ ਗੁਪਤਾ ਨੂੰ ਏਆਈਜੀ ਪ੍ਰੋਵਿਸ਼ਨਿੰਗ, ਮਨਿੰਦਰ ਸਿੰਘ ਨੂੰ ਏਆਈਜੀ ਭਲਾਈ ਪੰਜਾਬ ਲਾਉਂਦਿਆਂ ਐਸਐਸਪੀ ਅੰਮ੍ਰਿਤਸਰ ਰੂਰਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਰਕਮਲਪ੍ਰੀਤ ਸਿੰਘ ਖੱਖ ਨੂੰ ਏਅਜਈਜੀ ਐਨਆਰਆਈ ਜਲੰਧਰ ਲਾਇਆ ਗਿਆ ਹੈ।
ਬਦਲੇ ਗਏ ਅਫਸਰਾਂ ਦੀ ਸੂਚੀ ਇਸ ਪ੍ਰਕਾਰ ਹੈ: