ਹੁਸ਼ਿਆਰਪੁਰ: ਜੰਮੂ ਕਸ਼ਮੀਰ ਦੇ ਕਸਬੇ ਪਹਿਲਗਾਮ ਵਿਚ ਸੈਲਾਨੀਆਂ ‘ਤੇ ਹੋਏ ਗੋਲੀਬਾਰੀ ਦੇ ਵਿਰੋਧ ਵਿਚ ਦੁਕਾਨਦਾਰ ਯੂਨੀਅਨ ਅਤੇ ਹਿੰਦੂ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਭਰਪੂਰ ਸਮਰਥਨ ਮਿਲਿਆ। ਲੋਕਾਂ ਅਤੇ ਵਪਾਰੀਆਂ ਵਲੋਂ ਖੁਦ ਹੀ ਦੁਕਾਨਾਂ ਬੰਦ ਕਰ ਦਿੱਤੀਆਂ। ਕੁਝ ਰੇਹੜੀ ਵਾਲਿਆਂ ਖਾਸ ਕਰ ਖਾਣ-ਪੀਣ ਦਾ ਸਮਾਨ ਬਣਾਉਣ ਵਾਲਿਆਂ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਸਨ। ਜਿਸ ਨੂੰ ਦੁਕਾਨਦਾਰ ਯੂਨੀਅਨ ਨੇ ਹੀ ਬੰਦ ਕਰਵਾ ਦਿੱਤਾ। ਸ਼ਹਿਰ ਪੂਰੀ ਤਰ੍ਹਾਂ ਨਾਲ ਬੰਦ ਹੋਣ ਕਾਰਨ ਸੜਕੀ ਆਵਾਜਾਈ ਵੀ ਵਿਰਲੀ ਹੀ ਦਿਖਾਈ ਦੇ ਰਹੀ ਹੈ।
Pahalgam Terror Attack ਪਹਿਲਗਾਮ ਗੋਲ਼ੀਬਾਰੀ ਦੇ ਵਿਰੋਧ ‘ਚ ਹੁਸ਼ਿਆਪੁਰਪੁਰ ਹੋਇਆ ਮੁਕੰਮਲ ਬੰਦ, ਠੱਪ ਹੋਈ ਆਵਾਜਾਈ
