ਚੰਡੀਗੜ੍ਹ ‘ਚ 48 ਠੇਕਿਆਂ ਦੀ ਨਿਲਾਮੀ, ਹਾਈ ਕੋਰਟ ਦੀ ਮਨਜ਼ੂਰੀ ਤੋਂ ਬਾਅਦ ਠੇਕੇਦਾਰ ਲੈਣਗੇ ਹਿੱਸਾ; ਸ਼ਰਾਬ ਦੀ ਕਾਲਾਬਾਜ਼ਾਰੀ ਦੇ ਲੱਗੇ ਸਨ ਦੋਸ਼

ਚੰਡੀਗੜ੍ਹ: 48 ਸ਼ਰਾਬ ਦੇ ਠੇਕਿਆਂ ਦੀ ਅੱਜ ਨੀਲਾਮੀ ਹੋਣ ਜਾ ਰਹੀ ਹੈ। ਇਹ ਠੇਕੇ ਇਕ ਮਹੀਨੇ ਵਿਚ ਦੂਜੀ ਵਾਰੀ ਨੀਲਾਮੀ ਲਈ ਰੱਖੇ ਗਏ ਹਨ। ਇਸ ਸਮੇਂ ਸ਼ਹਿਰ ਵਿਚ 50 ਫੀਸਦ ਸ਼ਰਾਬ ਦੇ ਠੇਕੇ ਖਾਲੀ ਪਏ ਹਨ, ਕਿਉਂਕਿ ਜਿਨ੍ਹਾਂ 48 ਠੇਕਿਆਂ ਦੀ ਦੁਬਾਰਾ ਨੀਲਾਮੀ ਹੋ ਰਹੀ ਹੈ, ਉਨ੍ਹਾਂ ਦੇ ਲਾਇਸੈਂਸ ਬੈਂਕ ਗਾਰੰਟੀ ਨਾ ਹੋਣ ਕਾਰਨ ਰੱਦ ਕਰ ਦਿੱਤੇ ਗਏ ਸਨ।

ਪਰੰਤੂ, ਹਾਈ ਕੋਰਟ ਨੇ ਇਨ੍ਹਾਂ ਠੇਕਦਾਰਾਂ ਨੂੰ 21 ਅਪ੍ਰੈਲ ਨੂੰ ਹੋਣ ਵਾਲੀ ਨੀਲਾਮੀ ਵਿਚ ਭਾਗ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸ਼ਾਸਨ ਨੇ ਇਨ੍ਹਾਂ ਠੇਕਦਾਰਾਂ ਦੇ ਨੀਲਾਮੀ ਵਿਚ ਭਾਗ ਲੈਣ ‘ਤੇ ਪਾਬੰਦੀ ਲਗਾਈ ਸੀ, ਜਿਸ ਨੂੰ ਠੇਕਦਾਰਾਂ ਨੇ ਹਾਈਕੋਰਟ ਵਿਚ ਅਰਜ਼ੀ ਦਾਇਰ ਕਰਕੇ ਚੁਣੌਤੀ ਦਿੱਤੀ। ਇਸ ਸਮੇਂ ਸ਼ਹਿਰ ਵਿਚ ਜੋ ਠੇਕੇ ਚੱਲ ਰਹੇ ਹਨ, ਉੱਥੇ ਸ਼ਰਾਬ ਦੋ ਤੋਂ ਡੇਢ ਗੁਣਾ ਮਹਿੰਗੇ ਰੇਟ ‘ਤੇ ਵਿਕ ਰਹੀ ਹੈ। ਪ੍ਰਸ਼ਾਸਨ ਦੀ ਨਵੀਂ ਆਬਕਾਰੀ ਨੀਤੀ ਦੇ ਤਹਿਤ ਕੁੱਲ 97 ਠੇਕਿਆਂ ਦੀ ਸਾਈਟ ਤੈਅ ਕੀਤੀ ਗਈ ਸੀ।

ਸ਼ਰਾਬ ਦੀ ਕਾਲਾਬਾਜ਼ਾਰੀ ਸ਼ੁਰੂ

ਸ਼ਹਿਰ ਵਿਚ ਸ਼ਰਾਬ ਦੀ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਹੈ। ਵਾਈਨ ਕਾਂਟ੍ਰੈਕਟਰ ਐਸੋਸੀਏਸ਼ਨ ਨੇ ਵੀ ਵੱਖਰੀ ਨੀਲਾਮੀ ਪ੍ਰਕਿਰਿਆ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ, ਜੋ ਕਿ ਵਿਚਾਰਧੀਨ ਹੈ ਅਤੇ ਜਿਸ ਦੀ ਸੁਣਵਾਈ ਦੀ ਅਗਲੀ ਤਰੀਕ 24 ਅਪ੍ਰੈਲ ਨੂੰ ਹੋਣੀ ਹੈ।

ਵਾਈਨ ਕਾਂਟ੍ਰੈਕਟਰਾਂ ਨੇ ਲਗਾਏ ਦੋਸ਼

ਸੈਕਟਰ-20 ਦੇ ਜਿਸ ਸ਼ਰਾਬ ਦੇ ਠੇਕੇ ਦੀ 55 ਕਰੋੜ ਰੁਪਏ ਦੀ ਬੋਲੀ ਲੱਗੀ ਸੀ, ਉਸ ਦੀ ਨੀਲਾਮੀ ਨੂੰ ਵੀ ਖਾਰਜ ਕਰ ਦਿੱਤਾ ਗਿਆ ਹੈ। ਹੁਣ ਇਸ ਠੇਕੇ ਦੀ ਵੀ ਨੀਲਾਮੀ 21 ਅਪ੍ਰੈਲ ਨੂੰ ਹੋਵੇਗੀ। ਵਾਈਨ ਕਾਂਟ੍ਰੈਕਟਰ ਐਸੋਸੀਏਸ਼ਨ ਦਾ ਦੋਸ਼ ਹੈ ਕਿ ਜੋ ਠੇਕੇ ਇਸ ਸਮੇਂ ਚੱਲ ਰਹੇ ਹਨ, ਉਹ ਵੀ ਇਕ ਜਾਂ ਦੋ ਪਰਿਵਾਰ ਦੇ ਮੈਂਬਰਾਂ ਦੇ ਨਾਮ ‘ਤੇ ਹਨ, ਇਸ ਲਈ ਸ਼ਰਾਬ ਮਹਿੰਗੀ ਵਿਕ ਰਹੀ ਹੈ।

ਵਾਈਨ ਕਾਂਟ੍ਰੈਕਟਰ ਐਸੋਸੀਏਸ਼ਨ ਨੇ ਵੀ ਪ੍ਰਸ਼ਾਸਕ ਤੋਂ ਟੈਂਡਰਿੰਗ ਪ੍ਰਕਿਰਿਆ ਦੀ ਈਡੀ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਐਸੋਸੀਏਸ਼ਨ ਨੇ ਸੀਬੀਆਈ ਅਤੇ ਈਡੀ ਨੂੰ ਪੱਤਰ ਲਿਖਿਆ ਹੈ।

Leave a Reply

Your email address will not be published. Required fields are marked *