BCCI Contract List 2025 : ਬੀਸੀਸੀਆਈ ਦੀ ਕੰਟਰੈਕਟ ਲਿਸਟ ਜਾਰੀ… ਰੋਹਿਤ-ਵਿਰਾਟ ਗ੍ਰੇਡ A+ ‘ਚ ਕਾਇਮ

ਮੁੰਬਈ : (Indian Cricketers Retainership 2025) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਖਿਡਾਰੀਆਂ ਦੇ ਸਾਲਾਨਾ ਕੰਟਰੈਕਟ (Senior Men Cricket Team India) ਦਾ ਐਲਾਨ ਕਰ ਦਿੱਤਾ ਹੈ। ਅਧਿਕਾਰਤ ਸੂਚੀ ਅਨੁਸਾਰ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਪਹਿਲਾਂ ਵਾਂਗ ਗਰੇਡ A+ ‘ਚ ਬਰਕਰਾਰ ਹਨ।

ਇੰਦੌਰ ਦੇ ਰਜਤ ਪਾਟੀਦਾਰ ਨੂੰ ਪਹਿਲੀ ਵਾਰ ਇਸ ਸੂਚੀ ‘ਚ ਜਗ੍ਹਾ ਮਿਲੀ ਹੈ। ਉਨ੍ਹਾਂ ਨੂੰ ਗਰੇਡ-C ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਬੀਸੀਸੀਆਈ ਦੀ ਸਾਲਾਨਾ ਕੰਟਰੈਕਟ ਲਿਸਟ ‘ਚ ਸ਼੍ਰੇਅਸ ਅਈਅਰ ਤੇ ਈਸ਼ਾਨ ਕਿਸ਼ਨ ਦੀ ਵੀ ਵਾਪਸੀ ਹੋਈ ਹੈ।

BCCI Contract List 2025: ਰਿਸ਼ਭ ਪੰਤ ਦੇ ਗਰੇਡ ‘ਚ ਸੁਧਾਰ
ਗਰੇਡ A+: ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ।

ਗਰੇਡ A : ਮੁਹੰਮਦ ਸਿਰਾਜ, ਕੇਐਲ ਰਾਹੁਲ, ਸ਼ੁਭਮਨ ਗਿਲ, ਹਾਰਦਿਕ ਪਾਂਡਿਆ, ਮੁਹੰਮਦ ਸ਼ਮੀ, ਰਿਸ਼ਭ ਪੰਤ।

ਗਰੇਡ B : ਸੂਰਿਆ ਕੁਮਾਰ ਯਾਦਵ, ਕੁਲਦੀਪ ਯਾਦਵ, ਅਕਸ਼ਰ ਪਟੇਲ, ਯਸ਼ਸਵੀ ਜਾਇਸਵਾਲ, ਸ਼੍ਰੇਅਸ ਅਈਅਰ।
ਗਰੇਡ C: ਰਿੰਕੂ ਸਿੰਘ, ਤਿਲਕ ਵਰਮਾ, ਰਿਤੂਰਾਜ ਗਾਇਕਵਾੜ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਵਾਸ਼ਿੰਗਟਨ ਸੁੰਦਰ, ਮੁਕੇਸ਼ ਕੁਮਾਰ, ਸੰਜੂ ਸੈਮਸਨ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਰਜਤ ਪਾਟੀਦਾਰ, ਧਰੁਵ ਜੁਰੈਲ, ਸਰਫਰਾਜ ਖਾਨ, ਨੀਤੀਸ਼ ਕੁਮਾਰ ਰੇੱਡੀ, ਈਸ਼ਾਨ ਕਿਸ਼ਨ, ਅਭਿਸ਼ੇਕ ਸ਼ਰਮਾ, ਆਕਾਸ਼ ਦੀਪ, ਵਰੁਣ ਚਕਰਵਰਤੀ, ਹਰਸ਼ਿਤ ਰਾਣਾ।

ਲਿਸਟ ‘ਚ ਅਸ਼ਵਿਨ ਦਾ ਨਾਂ ਨਹੀਂ

ਪਿਛਲੇ ਸਾਲ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਰਵਿੰਦਰ ਜਡੇਜਾ ਦੇ ਟੀ20 ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਗਰੇਡ A+ ‘ਚ ਰੱਖਣ ‘ਤੇ ਸ਼ੱਕ ਸੀ।

ਹਾਲਾਂਕਿ, ਤਿੰਨੋਂ ਖਿਡਾਰੀ ਜਸਪ੍ਰੀਤ ਬੁਮਰਾਹ ਦੇ ਨਾਲ ਟਾਪ ਬ੍ਰੈਕੇਟ ‘ਚ ਬਰਕਰਾਰ ਰੱਖਿਆ ਗਿਆ ਹੈ। ਤਿੰਨੋਂ ਖਿਡਾਰੀ ਹਾਲੇ ਵੀ ਭਾਰਤ ਦੀ ਵਨਡੇ ਤੇ ਟੈਸਟ ਟੀਮ ਦਾ ਹਿੱਸਾ ਹਨ।

ਇਸ ਦੌਰਾਨ, ਪਿਛਲੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਆਰ ਅਸ਼ਵਿਨ ਨੂੰ ਕੰਟਰੈਕਟ ਖਿਡਾਰੀਆਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ।

ਰਿਸ਼ਭ ਪੰਤ ਗਰੇਡ B ਤੋਂ ਗਰੇਡ A ‘ਚ ਚਲੇ ਗਏ ਹਨ। ਸ਼੍ਰੇਅਸ ਅਈਅਰ ਤੇ ਈਸ਼ਾਨ ਕਿਸ਼ਨ ਲੜੀਵਾਰ ਗਰੇਡ B ਤੇ ਗਰੇਡ C ‘ਚ ਵਾਪਸ ਆ ਗਏ ਹਨ। ਪਿਛਲੇ ਸਾਲ ਘਰੇਲੂ ਕ੍ਰਿਕਟ ਨਾ ਖੇਡਣ ਕਾਰਨ ਦੋਹਾਂ ਖਿਡਾਰੀਆਂ ਦੇ ਬੀਸੀਸੀਆਈ ਕੰਟਰੈਕਟ ਖੋਹ ਲਏ ਗਏ ਸਨ।

Leave a Reply

Your email address will not be published. Required fields are marked *