ਚੰਡੀਗੜ੍ਹ, 27 ਅਗਸਤ (ਦਲਜੀਤ ਸਿੰਘ)- ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ ਨੇ ਅਸਤੀਫਾ ਦੇ ਦਿੱਤਾ ਹੈ। ਮਾਲੀ ਦੇ ਕਸ਼ਮੀਰ ਬਾਰੇ ਬਿਆਨਾਂ ਕਰਕੇ ਸਿੱਧੂ ਤੇ ਕਾਂਗਰਸ ਕਸੂਤੀ ਘਿਰ ਗਈ ਸੀ।
ਇਸ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਚੇਤਾਵਨੀ ਦਿੱਤੀ ਸੀ ਕਿ ਜਾਂ ਤਾਂ ਉਹ ਸਲਾਹਕਾਰਾਂ ਨੂੰ ਹਟਾ ਦੇਣ ਨਹੀਂ ਤਾਂ ਹਾਈਕਮਾਨ ਨੂੰ ਹਟਾਉਣਾ ਪਏਗਾ।