ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਜੋੜਾ ਘਰ ਵਿਖੇ ਜੋੜਿਆਂ ਦੀ ਸੇਵਾ ਕੀਤੀ । ਇਸ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੋੜਾ ਜਮ੍ਹਾਂ ਕਰਾਉਣ ਆਉਣ ਵਾਲੇ ਨੌਜਵਾਨਾਂ ਨੂੰ ਕੇਸ ਰੱਖਣ ਅਤੇ ਸਿਰ ‘ਤੇ ਦਸਤਾਰ ਸਜਾਉਣ ਦੀ ਅਪੀਲ ਕੀਤੀ l ਗਿਆਨੀ ਕੁਲਦੀਪ ਸਿੰਘ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਵਿਚਰਨ ਲਈ ਜਿੱਥੇ ਆਪ ਸੰਗਤ ਦੇ ਨਾਲ ਸੇਵਾ ਕਰ ਰਹੇ ਹਨ | ਉਥੇ ਹੀ ਸੰਗਤ ਤੱਕ ਪਹੁੰਚ ਕਰਦੇ ਹੋਏ ਸਿੱਖੀ ਦੇ ਪ੍ਰਚਾਰ ਲਈ ਕੰਮ ਕਰ ਰਹੇ ਹਨ I ਗਿਆਨੀ ਕੁਲਦੀਪ ਸਿੰਘ ਖਾਲਸਾ ਸਾਜਨਾ ਦਿਵਸ ਮੌਕੇ ਗੁਰੂਨਗਰੀ ਅੰਮ੍ਰਿਤਸਰ ਤੋਂ ਬਾਰਡਰ ਏਰੀਏ ਦੇ ਪਿੰਡ ਗੱਗੋਮਹਿਲ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਤੋਂ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਵੀ ਕਰਨਗੇ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜੋੜੇ ਘਰ ‘ਚ ਕੀਤੀ ਸੇਵਾ
