ਜਲਾਲਾਬਾਦ : ਪੰਜਾਬ ‘ਚ ਜਿੱਥੇ ਗਰਮੀ ਨੇ ਪੂਰੀ ਤਰ੍ਹਾਂ ਜ਼ੋਰ ਫੜ੍ਹ ਲਿਆ ਹੈ, ਉੱਥੇ ਹੀ ਮੌਸਮ ਮੌਸਮ ਵਿਭਾਗ ਵੱਲੋਂ 9 ਤੇ 10 ਅਪ੍ਰੈਲ ਨੂੰ ਹਨੇਰੀ-ਝੱਖੜ ਆਦਿ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਚਿਤਾਵਨੀ ਜਾਰੀ ਕਰਦਿਆਂ ਇਨ੍ਹਾਂ ਦਿਨਾਂ ਦੌਰਾਨ ਖੇਤਾਂ ’ਚ ਲੱਗੇ ਟਰਾਂਸਫਾਰਮਾਂ ਦੇ ਸਵਿੱਚ ਆਫ ਰੱਖਣ ਲਈ ਕਿਹਾ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਦੌਰਾਨ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਖੇਤਾਂ ’ਚ ਰਹਿਣ ਦੀ ਕੋਸ਼ਿਸ਼ ਕਰਨ ਚਾਹੀਦੀ ਹੈ।
ਦਰਅਸਲ ਹੁਣ ਕਣਕ ਦੀ ਫ਼ਸਲ ਜੋਬਨ ’ਤੇ ਖੜ੍ਹੀ ਹੈ ,ਜੋ ਕਿਸਾਨਾਂ ਨੇ ਆਪਣੇ ਧੀਆਂ-ਪੁੱਤਰਾਂ ਤਰ੍ਹਾਂ ਪਾਲੀ ਹੁੰਦੀ ਹੈ। ਇਸ ਲਈ ਉਕਤ ਚਿਤਾਵਨੀ ਨੂੰ ਪਹਿਲ ਦੇ ਆਧਾਰ ‘ਤੇ ਸਮਝਦੇ ਹੋਏ ਕਿਸਾਨ ਪੂਰੀ ਤਰ੍ਹਾਂ ਅਲਰਟ ਰਹਿਣ।