ਪਤਨੀ ਤੇ ਸਾਲੀ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਸੀ ਰਾਜੇਸ਼ ਦੀ ਹੱਤਿਆ, ਸੂਏ ਨਾਲ ਢਿੱਡ ‘ਚ ਕੀਤੇ ਸੀ ਵਾਰ, ਪੰਜ ਮੁਲਜ਼ਮ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ : ਗਿਦੜਬਾਹਾ ਦੇ ਪਿੰਡ ਕੋਟਭਾਈ ‘ਚ ਇਕ ਕਰਿਆਣਾ ਦੁਕਾਨਦਾਰ ਦੀ ਹੱਤਿਆ ਦੇ ਮਾਮਲੇ ਨੂੰ ਜ਼ਿਲ੍ਹਾ ਪੁਲਿਸ ਨੇ 48 ਘੰਟਿਆਂ ‘ਚ ਸੁਲਝਾ ਲਿਆ ਹੈ। ਦੁਕਾਨਦਾਰ ਰਾਜੇਸ਼ ਕੁਮਾਰ, ਜੋ ਕਿ ਟੇਕ ਚੰਦ ਦਾ ਪੁੱਤਰ ਸੀ, ਦੀ ਹੱਤਿਆ ਉਸ ਦੀ ਪਤਨੀ ਤੇ ਸਾਲੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਕੀਤੀ ਹੈ। ਮੁਲਜ਼ਮਾਂ ਨੇ ਰਾਜੇਸ਼ ਦੇ ਪੇਟ ‘ਚ ਆਈਸ ਪਿਕ (ਬਰਫ ਤੋੜਨ ਵਾਲੇ ਸੂਏ) ਨਾਲ ਬੇਰਹਮੀ ਨਾਲ ਵਾਰ ਕੀਤੇ।

ਡਾ. ਅਖਿਲ ਚੌਧਰੀ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੱਤੀ ਕਿ 2 ਅਪ੍ਰੈਲ 2025 ਨੂੰ ਸਵੇਰੇ 8:00 ਵਜੇ ਕੋਟਭਾਈ ‘ਚ ਇਕ ਦੁਕਾਨਦਾਰ ਰਾਜੇਸ਼ ਕੁਮਾਰ ਉਰਫ਼ ਕਾਲੀ (ਪੁੱਤਰ ਟੇਕ ਚੰਦ) ਦੀ ਨਿਰਦਈ ਤਰੀਕੇ ਨਾਲ ਕਤਲ ਹੋਣ ਦੀ ਖ਼ਬਰ ਮਿਲੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਉਸ ਦਾ ਕਤਲ ਬਰਫ਼ ਤੋੜਣ ਵਾਲੇ ਸੰਦ (ਆਈਸ ਪਿਕ) ਨਾਲ ਪੇਟ ਤੇ ਗਲ਼ੇ ਵਿੱਚ ਵਾਰ ਕਰਕੇ ਕੀਤਾ ਗਿਆ।

ਪੁਲਿਸ ਨੇ ਥਾਣਾ ਕੋਟਭਾਈ ਵਿੱਚ ਐਫਆਈਆਰ ਨੰ: 36, ਮਿਤੀ 02.04.2025, ਧਾਰਾ 103 BNS ਤਹਿਤ ਕੇਸ ਦਰਜ ਕੀਤਾ। ਐਸਪੀ (ਡੀ.), ਡੀਐਸਪੀ (ਗਿੱਦੜਬਾਹਾ) ਤੇ ਡੀਐਸਪੀ (ਡੀ.) ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਕਨੀਕੀ ਸਰਵੇਲਾਂਸ ਅਤੇ ਮਨੁੱਖੀ ਖੁਫੀਆ ਜਾਣਕਾਰੀ ਰਾਹੀਂ ਦੋਸ਼ੀਆਂ ਦੇ ਭੱਜਣ ਦੇ ਰਾਹ ਦੀ ਪਛਾਣ ਕੀਤੀ। ਜ਼ਬਰਦਸਤ ਯੋਜਨਾ ਅਧੀਨ, 48 ਘੰਟਿਆਂ ਦੇ ਅੰਦਰ ਪੁਲਿਸ ਨੇ 5 ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

ਮੁਲਜ਼ਮਾਂ ਦੇ ਨਾਮ:

ਸੁਖਵੀਰ ਸਿੰਘ @ ਸੁੱਖਾ, ਪੁੱਤਰ ਗੁਰਚੰਦ ਸਿੰਘ, ਨਿਵਾਸੀ ਕੋਟਭਾਈ

ਨਵਦੀਪ ਸਿੰਘ @ ਲੋਵੀ, ਪੁੱਤਰ ਚੰਦ ਸਿੰਘ, ਨਿਵਾਸੀ ਕੋਟਭਾਈ

ਤਰਸੇਮ ਸਿੰਘ @ ਸੇਮਾ, ਪੁੱਤਰ ਜਰਨੈਲ ਸਿੰਘ, ਨਿਵਾਸੀ ਪਿੰਡ ਦੇਸੂ ਮਾਜਰਾ, ਜ਼ਿਲ੍ਹਾ ਸਿਰਸਾ, ਹਰਿਆਣਾ

ਰਾਜਨੀ, (ਮ੍ਰਿਤਕ ਦੀ ਦੂਜੀ ਪਤਨੀ), ਨਿਵਾਸੀ ਕੋਟਭਾਈ

ਪਿੰਕੀ, (ਮ੍ਰਿਤਕ ਦੀ ਭਾਬੀ), ਨਿਵਾਸੀ ਕਰਨਾਲ।

Leave a Reply

Your email address will not be published. Required fields are marked *