ਨਵੀਂ ਸਰਕਾਰ ਵਿਚ ਵਿਭਾਗਾਂ ਦੀ ਹੋਈ ਵੰਡ

channi/nawanpunjab.com

ਚੰਡੀਗੜ੍ਹ, 28 ਸਤੰਬਰ (ਦਲਜੀਤ ਸਿੰਘ)- ਮੁੱਖ ਮੰਤਰੀ ਚੰਨੀ ਸੰਭਾਂਲਣਗੇ ਵਿਜੀਲੈਂਸ ਮਹਿਕਮਾ, ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਗਿਆ ਗ੍ਰਹਿ ਮੰਤਰਾਲਾ | ਰਾਜ ਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ ਅਤੇ ਅਨੁਸੂਚਿਤ ਮਹਿਕਮਾ, ਇਸਦੇ ਨਾਲ ਹੀ ਓ. ਪੀ. ਸੋਨੀ ਨੁੰ ਸਿਹਤ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੁੰ ਟਰਾਂਸਪੋਰਟ ਵਿਭਾਗ ਮਿਲਿਆ ਹੈ |

ਆਈ. ਟੀ. ਕਾਮਰਸ ਤੇ ਇੰਡਸਟਰੀ ਵਿਭਾਗ ਗੁਰਕੀਰਤ ਕੋਟਲੀ ਨੂੰ ਦਿੱਤਾ ਗਿਆ ਹੈ, ਪਰਗਟ ਸਿੰਘ ਨੂੰ ਉਚੇਰੀ ਸਿੱਖਿਆ ਅਤੇ ਖੇਡਾਂ, ਰਾਣਾ ਗੁਰਜੀਤ ਸਿੰਘ ਨੁੰ ਤਕਨੀਕੀ ਸਿੱਖਿਆ ਮਹਿਕਮਾ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਬ੍ਰਹਮ ਮਹਿੰਦਰਾ, ਤ੍ਰਿਪਤ ਬਾਜਵਾ ਤੇ ਵਿਜੇਇੰਦਰ ਸਿੰਘ ਸਿੰਗਲਾ ਕੋਲ ਪਹਿਲਾਂ ਵਾਲੇ ਮਹਿਕਮੇ ਹੀ ਰਹਿਣਗੇ।

Leave a Reply

Your email address will not be published. Required fields are marked *