ਜੈਪੁਰ : ਰਾਜਸਥਾਨ (Rajasthan) ਦੇ ਅਜਮੇਰ (Ajmer) ਜ਼ਿਲ੍ਹੇ ਦੇ ਬੇਵਾਰ (Beawar) ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਬਾਲਦ ਰੋਡ ‘ਤੇ ਸਥਿਤ ਸੁਨੀਲ ਟ੍ਰੇਡਿੰਗ ਕੰਪਨੀ (Sunil Trading Company) ਵਿੱਚ ਇੱਕ ਟੈਂਕਰ ਤੋਂ ਗੈਸ ਖਾਲੀ ਕਰਦੇ ਸਮੇਂ ਨਾਈਟ੍ਰੇਟ ਲੀਕ ਹੋ ਗਿਆ। ਇਸ ਘਟਨਾ ਵਿੱਚ 40 ਤੋਂ ਵੱਧ ਲੋਕ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਉਣ ਲੱਗੀ।
ਇਸ ਘਟਨਾ ਨੇ ਪੂਰੇ ਖੇਤਰ ਵਿੱਚ ਦਹਿਸ਼ਤ ਫੈਲਾ ਦਿੱਤਾ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਫੈਕਟਰੀ ਦੇ ਆਸ-ਪਾਸ ਦੇ ਖੇਤਰ ਨੂੰ ਖਾਲੀ ਕਰਵਾਇਆ ਅਤੇ ਪ੍ਰਭਾਵਿਤ ਲੋਕਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ।