ਕਾਬੁਲ। ਸ਼ਨੀਵਾਰ ਨੂੰ ਅਫ਼ਗਾਨਿਸਤਾਨ ਵਿਚ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੇ ਅਨੁਸਾਰ, ਸ਼ਨੀਵਾਰ ਸਵੇਰੇ 5.16 ਵਜੇ ਅਫਗਾਨਿਸਤਾਨ ਵਿੱਚ 4.7 ਤੀਬਰਤਾ ਦਾ ਭੂਚਾਲ ਆਇਆ।ਐਨਸੀਐਸ ਦੇ ਅੰਕੜਿਆਂ ਅਨੁਸਾਰ, ਭੂਚਾਲ 180 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਇਸ ਤੋਂ ਪਹਿਲਾਂ 13 ਮਾਰਚ ਨੂੰ ਅਫਗਾਨਿਸਤਾਨ ਵਿਚ 4.0 ਤੀਬਰਤਾ ਦਾ ਭੂਚਾਲ ਆਇਆ ਸੀ।
ਐਨਸੀਐਸ ਦੇ ਅਨੁਸਾਰ, ਭੂਚਾਲ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ, ਜਿਸ ਕਾਰਨ ਇਹ ਝਟਕਿਆਂ ਲਈ ਸੰਵੇਦਨਸ਼ੀਲ ਬਣ ਗਿਆ। ਕਾਬਲੇਗੌਰ ਹੈ ਕਿ ਬੀਤੇ ਦਿਨ ਮਿਆਂਮਾਰ ਸਮੇਤ ਦੱਖਣ ਪੂਰਬੀ ਏਸ਼ੀਆ ਦੇ ਕੁਝ ਮੁਲਕਾਂ ਵਿਚ ਭੂਚਾਲ ਦੇ ਹਲਕੇ ਅਤੇ ਭਿਆਨਕ ਝਟਕੇ ਮਹਿਸੂਸ ਕੀਤੇ ਗਏ ਸਨ। ਜਿਸ ਕਾਰਨ ਕਈ ਥਾਈਂ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਮਿਿਆਂਮਾਰ ਵਿਚ ਹੁਣ ਤੱਕ ਭੂਚਾਲ ਆਉਣ ਕਾਰਨ ਕਰੀਬ 700 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਜਦਕਿ ਸੈਂਕੜੇ ਘਰਾਂ ਦਾ ਨੁਕਸਾਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਕਈ ਇਮਾਰਤ ਤਬਾਹ ਹੋ ਗਈਆਂ ਹਨ।