‘ਰਾਜ ਸਭਾ ਦੀ ਸੀਟ ਲਈ AAP ਦੀ ਜੋੜੀ ਬੇਤਾਬ’, ਰਾਜਾ ਵੜਿੰਗ ਨੇ ਕੇਜਰੀਵਾਲ ਤੇ ਭਗਵੰਤ ਮਾਨ ‘ਤੇ ਬੋਲਿਆ ਹਮਲਾ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਲਈ ਰਾਜ ਸਭਾ ਦੀ ਸੀਟ ਖਾਲੀ ਕਰਵਾਉਣ ਲਈ ਲੁਧਿਆਣਾ ਦੀਆਂ ਗਲੀਆਂ ‘ਚ ਘੁੰਮ ਰਹੇ ਹਨ।

ਉਨ੍ਹਾਂ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਲੁਧਿਆਣਾ ਪੱਛਮੀ ਸੀਟ ‘ਤੇ ਜ਼ਿਮਨੀ ਚੋਣ ‘ਚ ਆਪਣੀ ਹਾਰ ਦੇਖ ਰਹੀ ਹੈ ਅਤੇ ਇਸੇ ਕਾਰਨ ਉਨ੍ਹਾਂ ਦੇ ਦੋ ਸੀਨੀਅਰ ਲੀਡਰ ਕੇਜਰੀਵਾਲ ਤੇ ਮਾਨ ਨੇ ਇੱਥੇ ਡੇਰਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ, ਹਾਲਾਂਕਿ ਜ਼ਿਮਨੀ ਚੋਣ ਦਾ ਐਲਾਨ ਨਹੀਂ ਹੋਇਆ ਹੈ।

‘ਲੁਧਿਆਣਾ ਪੱਛਮੀ ਸੀਟ ਨਹੀਂ ਜਿੱਤ ਸਕਦੀ AAP’
ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਦੋਵੇਂ ਲੀਡਰ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਲਈ ਚੋਣ ਪ੍ਰਚਾਰ ਕਰ ਰਹੇ ਹਨ, ਜਿਸ ਦਾ ਐਲਾਨ ਅਜੇ ਤਕ ਨਹੀਂ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਲੀਡਰ ਕੇਜਰੀਵਾਲ ਲਈ ਰਾਜ ਸਭਾ ਦੀ ਸੀਟ ਖਾਲੀ ਕਰਵਾਉਣ ਦੀ ਆਪਣੀ ਬੇਤਾਬੀ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹੇ ਕੁਝ ਵੀ ਹੋ ਜਾਵੇ, ‘ਆਪ’ ਲੁਧਿਆਣਾ ਪੱਛਮੀ ਸੀਟ ਕਦੇ ਨਹੀਂ ਜਿੱਤ ਸਕਦੀ।

Leave a Reply

Your email address will not be published. Required fields are marked *