ਮਜੀਠਾ, ਇਥੇ ਫਤਿਹਗੜ੍ਹ ਚੂੜੀਆਂ ਸੜਕ ’ਤੇ ਇਕ ਸ਼ਰਾਬ ਦੇ ਠੇਕੇ ’ਤੇ ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਪੈਟਰੋਲ ਬੰਬ ਸੁੱਟਿਆ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਕਸਬਾ ਮਜੀਠਾ ਸਥਿਤ ਰਾਜਿੰਦਰਾ ਵਾਈਨ ਗਰੁੱਪ ਦੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਸੁਲਤਾਨ ਸਿੰਘ ਗੋਲਡੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦ ਉਹ ਠੇਕੇ ’ਤੇ ਮੌਜੂਦ ਸੀ ਤਾਂ ਦੋ ਅਣਪਛਾਤੇ ਮੋਟਰ ਸਾਇਕਲ ਸਵਾਰ ਵਿਅਕਤੀਆਂ ਨੇ ਪੈਟਰੋਲ ਨਾਲ ਭਰੀ ਬੋਤਲ ਨੂੰ ਅੱਗ ਲਾ ਕੇ ਠੇਕੇ ਵੱਲ ਸੁੱਟ ਦਿੱਤੀ। ਪਰ ਦਰਵਾਜੇ ’ਤੇ ਲੱਗੀ ਲੋਹੇ ਦੀ ਜਾਲੀ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਗੋਲਡੀ ਨੇ ਦੱਸਿਆ ਕਿ ਇਸ ਉਪਰੰਤ ਹਮਲਾਵਰ ਫਾਇਰ ਕਰਦਿਆਂ ਫਰਾਰ ਹੋ ਗਏ, ਜਦੋਂ ਕਿ ਉਨ੍ਹਾਂ ਦੀ ਪਿਸਤੌਲ ਦਾ ਗੋਲੀਆਂ ਨਾਲ ਭਰਿਆ ਮੈਗਜ਼ੀਨ ਇਥੇ ਡਿੱਗ ਗਿਆ । ਡੀਐਸੱਪੀ ਮਜੀਠਾ ਜਸਪਾਲ ਸਿੰਘ ਢਿੱਲੋਂ ਵਲੋਂ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।