ਨਵੀਂ ਦਿੱਲੀ, ਡੀਆਰਆਈ ਵੱਲੋਂ ਬੀਤੇ ਦਿਨ ਗੁਜਰਾਤ ਵਿਚ ਅਤਿਵਾਦ ਵਿਰੋਧੀ ਦਸਤੇ (ATS) ਦੇ ਅਧਿਕਾਰੀਆਂ ਨਾਲ ਮਿਲ ਕੇ ਅਹਿਮਦਾਬਾਦ ਦੇ ਪਾਲਦੀ ’ਚ ਇਕ ਰਿਹਾਇਸ਼ੀ ਫਲੈਟ ਦੀ ਤਲਾਸ਼ੀ ਲਈ ਗਈ। ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਦੇ ਅਨੁਸਾਰ ਤਲਾਸ਼ੀ ਦੌਰਾਨ 87.92 ਕਿਲੋਗ੍ਰਾਮ ਸੋਨੇ ਦੀਆਂ ਛੜਾਂ (Bars) ਬਰਾਮਦ ਹੋਈਆਂ, ਜਿਨ੍ਹਾਂ ਦੀ ਕੀਮਤ ਲਗਭਗ 80 ਕਰੋੜ ਰੁਪਏ ਹੈ। ਮੰਤਰਾਲੇ ਨੇ ਕਿਹਾ, ‘‘ਜ਼ਿਆਦਾਤਰ ਸੋਨੇ ਦੀਆਂ Bars ’ਤੇ ਵਿਦੇਸ਼ੀ ਨਿਸ਼ਾਨ ਹਨ, ਜੋ ਦਰਸਾਉਂਦੇ ਹਨ ਕਿ ਇਹ ਭਾਰਤ ਵਿੱਚ ਤਸਕਰੀ ਕੀਤੀਆਂ ਗਈਆਂ ਸਨ। ਇਸ ਕਾਰਵਾਈ ਵਿੱਚ 11 ਲਗਜ਼ਰੀ ਘੜੀਆਂ ਅਤੇ 19.66 ਕਿਲੋਗ੍ਰਾਮ ਭਾਰ ਵਾਲੇ ਗਹਿਣੇ, ਹੀਰਿਆਂ ਅਤੇ ਹੋਰ ਕੀਮਤੀ ਪੱਥਰਾਂ ਨਾਲ ਜੜੇ ਹੋਏ ਹਨ। ਉਕਤ ਗਹਿਣਿਆਂ ਅਤੇ ਲਗਜ਼ਰੀ ਘੜੀਆਂ ਦਾ ਮੁਲਾਂਕਣ ਜਾਰੀ ਹੈ।’’ ਇਸ ਤੋਂ ਇਲਾਵਾ ਰਿਹਾਇਸ਼ੀ ਥਾਂ ਤੋਂ 1.37 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ।
ਅਹਿਮਦਾਬਾਦ: 88 ਕਿਲੋਗ੍ਰਾਮ ਸੋਨਾ ਅਤੇ 19.66 ਕਿਲੋਗ੍ਰਾਮ ਗਹਿਣੇ ਜ਼ਬਤ
