ਫ਼ਾਜ਼ਿਲਕਾ : ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਸਤਲੁਜ ਕ੍ਰਿਕ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲਈ ਰਾਸ਼ਨ ਅਤੇ ਹੋਰ ਰਾਹਤ ਸਮੱਗਰੀ ਦੇ ਟਰੱਕ ਲੈ ਕੇ ਫਾਜ਼ਿਲਕਾ ਪਹੁੰਚੇ। ਇਥੇ ਉਨ੍ਹਾਂ ਵਲੋਂ ਫਾਜ਼ਿਲਕਾ ਦੇ ਸਥਾਨਕ ਡੀ. ਸੀ. ਦਫ਼ਤਰ ਵਿਖੇ ਗੱਲਬਾਤ ਦੌਰਾਨ ਦੱਸਿਆ ਫਾਜ਼ਿਲਕਾ ਦੇ ਵਿਚ, ਜੋ ਪਾਣੀ ਦਾ ਪੱਧਰ ਹੈ, ਉਸ ਵਿਚ ਅੱਜ ਕੋਈ ਵਾਧਾ ਨਹੀਂ ਹੋਇਆ। ਉਨ੍ਹਾਂ ਵਲੋਂ ਸਤਲੁਜ ਕ੍ਰੀਕ ਦੇ ਨਾਲ ਲੱਗਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।
ਕੈਬਨਿਟ ਮੰਤਰੀ ਤਰੁਣਪ੍ਰੀਤ ਸੋਂਧ ਰਾਹਤ ਸਮਗਰੀ ਦੇ ਟਰੱਕ ਲੈ ਕੇ ਪਹੁੰਚੇ ਫਾਜ਼ਿਲਕਾ
