ਸ੍ਰੀ ਮੁਕਤਸਰ ਸਾਹਿਬ: ਮੁਕਤਸਰ-ਬਠਿੰਡਾ ਸੜਕ ‘ਤੇ ਜੇਡੀ ਕਾਲਜ ਨੇੜੇ ਦੇਰ ਰਾਤ ਸਵਿਫਟ ਕਾਰ ਅਤੇ ਸਕਾਰਪਿਓ ਗੱਡੀ ਵਿਚ ਸਿੱਧੀ ਟੱਕਰ ਹੋ ਗਈ। ਹਾਦਸੇ ਵਿਚ ਮੁਕਤਸਰ ਕੋਰਟ ਦੇ ਇਕ ਕਰਮਚਾਰੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਉਥੇ, ਸਕਾਰਪਿਓ ਗੱਡੀ ਵਿਚ ਸਵਾਰ ਚਾਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਦੋਵੇਂ ਗੱਡੀਆਂ ਦੇ ਪਰਖੱਚੇ ਉੱਡ ਗਏ। ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਵਾਸੀ ਬਠਿੰਡਾ ਅਤੇ ਜ਼ਖਮੀ ਸਰਬਜੀਤ ਸਿੰਘ ਵਾਸੀ ਮੁਕਤਸਰ ਵਜੋਂ ਹੋਈ ਹੈ। ਦੋਵੇਂ ਮੁਕਤਸਰ ਦੀ ਸੈਸ਼ਨ ਕੋਰਟ ਵਿਚ ਕਰਮਚਾਰੀ ਹਨ।
ਗੱਡੀਆਂ ਦੇ ਉੱਡੇ ਪਰਖੱਚੇ, ਇਕ ਵਿਅਕਤੀ ਦੀ ਮੌਤ
ਜਾਣਕਾਰੀ ਮੁਤਾਬਕ ਸਵਿਫਟ ਕਾਰ ਵਿਚ ਸਵਾਰ ਕੋਰਟ ਦੇ ਕਰਮਚਾਰੀ ਬਠਿੰਡਾ ਵੱਲ ਜਾ ਰਹੇ ਸਨ। ਜਦਕਿ ਸਕਾਰਪਿਓ ਗੱਡੀ ਵਿਚ ਸਵਾਰ ਇਕ ਪਰਿਵਾਰ ਦੇ ਲੋਕ ਬਠਿੰਡਾ ਤੋਂ ਮੁਕਤਸਰ ਆ ਰਹੇ ਸਨ। ਦੋਵੇਂ ਦੀ ਰਫ਼ਤਾਰ ਤੇਜ਼ ਸੀ। ਜਦੋਂ ਮੁਕਤਸਰ-ਬਠਿੰਡਾ ਸੜਕ ‘ਤੇ ਜੇਡੀ ਕਾਲਜ ਦੇ ਨੇੜੇ ਪਹੁੰਚੇ ਤਾਂ ਦੋਵੇਂ ਗੱਡੀਆਂ ਦੀ ਸਿੱਧੀ ਟੱਕਰ ਹੋ ਗਈ।
ਗੱਡੀਆਂ ਦੇ ਪਰਖੱਚੇ ਉੱਡ ਗਏ। ਜਦਕਿ ਸਵਿਫਟ ਵਿਚ ਸਵਾਰ ਅਮਿਤ ਅਤੇ ਸਰਬਜੀਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐਸਐਸਐਫ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਿਵਲ ਹਸਪਤਾਲ ਮੁਕਤਸਰ ਵਿਚ ਦਾਖਲ ਕਰਵਾਇਆ ਜਿੱਥੇ ਅਮਿਤ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਪਰ ਉਸਦੀ ਰਸਤੇ ਵਿਚ ਹੀ ਮੌਤ ਹੋ ਗਈ। ਉਥੇ, ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।
ਇਸੇ ਦੌਰਾਨ ਵਿਜੇ ਪਿੰਡ ਮਾਲਡੀ (ਨਕੋਦਰ) ਪਤਨੀ ਪ੍ਰੀਤਮ ਦੇ ਨਾਲ ਸਕੂਟੀ ‘ਤੇ ਧਰਮਕੋਟ ਤੋਂ ਸ਼ਾਹਕੋਟ ਵੱਲ ਆ ਰਹੇ ਸਨ। ਜੋਗਿੰਦਰ ਸਿੰਘ ਜਦੋਂ ਸਤਲੁਜ ਦਰਿਆ ਦੇ ਪੁਲ ਦੇ ਹਾਈਟੈਕ ਨਾਕੇ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਸਕੂਟੀ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ।