ਨਵੀਂ ਦਿੱਲੀ : ਚੈਂਪੀਅਨਜ਼ ਟ੍ਰਾਫੀ (Champion’s Trophy) ਦੇ ਫਾਈਨਲ ਮੈਚ ‘ਚ ਭਾਰਤ ਦੀ ਜਿੱਤ ਤੋਂ ਬਾਅਦ ਇੰਦੌਰ ਜ਼ਿਲ੍ਹੇ ਦੇ ਮਹੂ ਖੇਤਰ ‘ਚ ਦੇਰ ਰਾਤ ਭਾਰੀ ਹੰਗਾਮਾ ਹੋਇਆ। ਜਿੱਤ ਦੇ ਮੌਕੇ ‘ਤੇ ਮਹੂ ‘ਚ ਕੱਢੇ ਜਾ ਰਹੇ ਜਿੱਤ ਦੇ ਜਲੂਸ ‘ਚ ਪੱਥਰਬਾਜ਼ੀ ਤੇ ਅੱਗਜ਼ਨੀ ਕੀਤੀ ਗਈ। ਹੰਗਾਮਾ ਕਰਨ ਵਾਲੇ 13 ਲੋਕਾਂ ਨੂੰ ਹੁਣ ਤਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਕੁਝ ‘ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ।
ਹਿਰਾਸਤ ‘ਚ ਲਏ ਗਏ 13 ਲੋਕ
ਜਦੋਂ ਜਸ਼ਨ ਦੀ ਰੈਲੀ ਇਕ ਮਸਜਿਦ ਨੇੜੇ ਪਹੁੰਚੀ ਤਾਂ ਕੁਝ ਸ਼ਰਾਰਤੀ ਤੱਤਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉੱਥੇ ਖੜ੍ਹੇ ਵਾਹਨਾਂ ਦੀ ਵੀ ਤੋੜਭੰਨ ਕੀਤੀ ਗਈ। ਕਈ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਨੇ ਸੀਸੀਟੀਵੀ ਤੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਵੀਡੀਓਜ਼ ਦੀ ਮਦਦ ਨਾਲ 13 ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਹਿਰਾਸਤ ‘ਚ ਲਿਆ ਹੈ।