ਚੰਡੀਗੜ੍ਹ : ਪੰਜਾਬ ‘ਚ ਲਗਾਤਾਰ 3 ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਦਰਅਸਲ 14 ਮਾਰਚ ਦਿਨ ਸ਼ੁੱਕਰਵਾਰ ਨੂੰ ਪੂਰੇ ਦੇਸ਼ ‘ਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਕੂਲ-ਕਾਲਜ ਅਤੇ ਦਫ਼ਤਰ ਬੰਦ ਰਹਿਣਗੇ।
ਪੰਜਾਬ ਸਰਕਾਰ ਵਲੋਂ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ 15 ਮਾਰਚ ਸ਼ਨੀਵਾਰ ਅਤੇ 16 ਮਾਰਚ ਐਤਵਾਰ ਨੂੰ ਸਰਕਾਰੀ ਮੁਲਾਜ਼ਮਾਂ ਦੀ ਹਫ਼ਤਾਵਾਰੀ ਛੁੱਟੀ ਰਹੇਗੀ।
ਇਸ ਕਾਰਨ ਲੋਕਾਂ ਦੀਆਂ ਮੌਜਾਂ ਰਹਿਣਗੀਆਂ ਕਿਉਂਕਿ ਇਸ ਵਾਰ ਲੰਬਾ ਵੀਕੈਂਡ ਆ ਗਿਆ ਹੈ ਅਤੇ ਲੋਕ ਕਿਤੇ ਵੀ ਘੁੰਮਣ-ਫਿਰਨ ਦਾ ਪ੍ਰੋਗਰਾਮ ਬਣਾ ਸਕਦੇ ਹਨ।