ਨਿਹਾਲ ਸਿੰਘ ਵਾਲਾ ਦੇ ਸਰਕਾਰੀ ਐਮੀਨੈਂਸ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਬੱਸ ਵਿੱਚ 40 ਦੇ ਕਰੀਬ ਬੱਚੇ ਸਨ ਸਵਾਰ ਦੱਸੇ ਜਾ ਰਹੇ ਸਨ। ਹਾਦਸੇ ਦੌਰਾਨ ਲੋਕਾਂ ਨੇ ਬੱਸ ਸ਼ੀਸ਼ੇ ਭੰਨ ਕੇ ਬੱਚਿਆਂ ਨੂੰ ਬਾਹਰ ਕੱਢਿਆ। ਇਹ ਵੀ ਪਤਾ ਲੱਗਾ ਹੈ ਕਿ ਇਸ ਸਕੂਲ ਦਾ ਕੋਈ ਵੀ ਪ੍ਰਬੰਧਕ ਘਟਨਾ ਸਥਾਨ ਨਹੀਂ ਪਹੁੰਚਿਆ। ਪੁਲਿਸ ਵੀ ਇੱਕ ਘੰਟਾ ਦੇਰੀ ਨਾਲ ਆਉਣ ਤੇ ਪੁਲਿਸ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਨੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਲਈ ਡਾਕਟਰ ਪਾਸ ਭੇਜਿਆ।
ਸਰਕਾਰੀ ਐਮੀਨੈਂਸ ਸਕੂਲ ਨਿਹਾਲ ਸਿੰਘ ਵਾਲਾ ਦੀ ਬੱਸ ਪਲਟੀ, ਕਈ ਬੱਚੇ ਜ਼ਖ਼ਮੀ, ਡਰਾਈਵਰ ਨੇ ਪੀਤੀ ਹੋਈ ਸੀ ਸ਼ਰਾਬ
